Business Khas

You are currently viewing ਈ-ਰਜਿਸਟਰੀ ਸ਼ੁਰੂ ਹੋਣ ’ਤੇ ਨਹੀਂ ਮਿਲੀ ਲੋਕਾਂ ਨੂੰ ਸਹੂਲਤ

ਈ-ਰਜਿਸਟਰੀ ਸ਼ੁਰੂ ਹੋਣ ’ਤੇ ਨਹੀਂ ਮਿਲੀ ਲੋਕਾਂ ਨੂੰ ਸਹੂਲਤ

ਜਲੰਧਰ, (ਸੰਜੇ ਸ਼ਰਮਾ)-ਬੀਤੇ ਦਿਨੀਂ ਜਲੰਧਰ ’ਚ ਸ਼ੁਰੂ ਈ ਰਜਿਸਟਰੀ ਕੀਤੀ ਪਰ ਲੋਕਾਂ ਨੂੰ ਪੂਰੀ ਤਰ੍ਹਾਂ ਵੈਬਸਾਈਟ ਬਾਰੇ ਜਾਣਕਾਰੀ ਨਾ ਹੋਣ ਕਾਰਨ ਖਜਲਖੁਆਰ ਹੋਣਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਤਹਿਸੀਲ ਵਿਚ ਪਹਿਲੇ ਜਿਹੜੇ ਏਜੰਟ ਰਜਿਸਟਰੀ ਕਰਵਾਉਣ ਸਬੰਧੀ ਫਾਇਲਾਂ ਭਰਦੇ ਸਨ ਉਨ੍ਹਾਂ ਕੋਲ ਹੀ ਲੋਕ ਜਾ ਕੇ ਕੰਮ ਕਰਵਾ ਰਹੇ ਹਨ ਪਰ ਇਥੇ ਗੱਲ ਸੋਚਣ ਵਾਲੀ ਹੈ ਕਿ ਇੰਨਾ ਪੈਸਾ ਸਰਕਾਰ ਦਾ ਵੈਬਸਾਈਟ  ਬਣਾਉਣ ’ਤੇ ਲੱਗ ਗਿਆ।

ਕੰਮ ਫਿਰ ਵੀ ਲੋਕਾਂ ਨੂੰ ਨਹੀਂ ਆ ਰਿਹਾ ਹੈ। ਇਸ ਸਮੱਸਿਆ ਦਾ ਹੱਲ ਕਿਵੇਂ ਹੋਵੇਗਾ। ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਹਾਲਾਂਕਿ ਇਸ ਬਾਰੇ ਸੋਸ਼ਲ ਮੀਡੀਆ ’ਤੇ ਕਿਸੇ ਲਾਈਵ ਵਾਲੇ ਨੇ ਜਾਣਕਾਰੀ ਪਾਈ ਸੀ। ਉਸ ਤੋਂ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਪਾਇਆ। ਦੇਖਦੇ ਹਾਂ ਪ੍ਰਸ਼ਾਸਨ ਦੀ ਜਾਗ ਕਦੋਂ ਤੱਕ ਖੁਲ੍ਹਦੀ ਹੈ।