Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸਲੱਮ ਖੇਤਰ ਦਕੋਹਾ-1 ਅਤੇ ਏਕਤਾ ਨਗਰ ਵਿਖੇ ਘਰ-ਘਰ ਜਾ ਕੇ ਕੀਤੀ ਡੇਂਗੂ ਦੀ ਜਾਂਚ

ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸਲੱਮ ਖੇਤਰ ਦਕੋਹਾ-1 ਅਤੇ ਏਕਤਾ ਨਗਰ ਵਿਖੇ ਘਰ-ਘਰ ਜਾ ਕੇ ਕੀਤੀ ਡੇਂਗੂ ਦੀ ਜਾਂਚ

ਜਲੰਧਰ/ਜਮਸ਼ੇਰ ਖਾਸ, (ਬੀ.ਕੇ)-ਸਿਵਲ ਸਰਜਨ ਡਾ. ਗੁਰਮੀਤ ਲਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਨੇ ਸ਼ੁੱਕਰਵਾਰ ਨੂੰ ਆਰ.ਐਮ.ਓ. ਡਾ. ਜਸਪ੍ਰੀਤ ਕੌਰ ਨਾਲ ਮਿਲ ਕੇ ਬਲਾਕ ਜਮਸ਼ੇਰ ਖਾਸ ਦੇ ਆਯੁਸ਼ਮਾਨ ਆਰੋਗਯ ਕੇਂਦਰ ਦਕੋਹਾ-1 ਅਧੀਨ ਪੈਂਦੇ ਸਲੱਮ ਖੇਤਰ ਝੁੱਗੀ-ਝੋਪੜੀਆਂ ਅਤੇ ਏਕਤਾ ਨਗਰ ਮੁਹੱਲੇ ਵਿੱਚ ਘਰ-ਘਰ ਜਾ ਕੇ ਡੇਂਗੂ ਸਰਵੇ ਕੀਤਾ ਗਿਆ ਅਤੇ ਘਰਾਂ ਵਿੱਚ ਸਾਫ਼ ਪਾਣੀ ਦੇ ਸੋਮਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡੇਂਗੂ ਲਾਰਵਾ ਮਿਲਣ ‘ਤੇ ਉਸਨੂੰ ਮੌਕੇ ‘ਤੇ ਹੀ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ। ਇਸ ਦੌਰਾਨ ਨੀਰਜ ਸ਼ਰਮਾ ਵੱਲੋਂ ਲੋਕਾਂ ਨੂੰ ਮੌਕੇ ‘ਤੇ ਹੀ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਦੱਸਦੇ ਹੋਏ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਹੈਲੱਥ ਸੁਪਰਵਾਈਜ਼ਰ ਪਲਵਿੰਦਰਜੀਤ ਮੱਲੀ, ਬਿਕਰਮਜੀਤ ਸਿੰਗ, ਆਸ਼ਾ ਵਰਕਰ ਮੌਜੂਦ ਸਨ।

ਆਯੁਸ਼ਮਾਨ ਆਰੋਗਯ ਕੇਂਦਰ ਬੜਾ ਪਿੰਡ ਵਿਖੇ ਮਰੀਜਾਂ ਨੂੰ ਕੀਤਾ ਜਾਗਰੂਕ
ਇਸ ਉਪਰੰਤ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਆਯੁਸ਼ਾਨ ਆਰੋਗਯ ਕੇਂਦਰ ਪਰਾਗਪੁਰ, ਆਮ ਆਦਮੀ ਕਲੀਨਿਕ ਬੜਿੰਗ ਅਤੇ ਆਯੁਸ਼ਮਾਨ ਆਰੋਗਯ ਕੇਂਦਰ ਬੜਿੰਗ ਦਾ ਵੀ ਦੌਰਾ ਕਰਦੇ ਹੋਏ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਆਯੁਸ਼ਮਾਨ ਆਰੋਗਯ ਕੇਂਦਰ ਬੜਿੰਗ ਵਿਖੇ ਨੀਰਜ ਸ਼ਰਮਾ ਨੇ ਇਲਾਜ ਲਈ ਆਏ ਹੋਏ ਮਰੀਜਾਂ ਨੂੰ ਵੈਕਟਰ ਬੋਰਨ ਡਿਜੀਜ ਡੇਂਗੂ, ਮਲੇਰੀਆ, ਚਿਕਨਗੁਨੀਆ, ਦਸਤ ਰੋਕੂ ਮੁਹਿੰਮ ਅਤੇ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੂੰ ਓਆਰਐਸ ਦੇ ਪੈਕੇਟ ਵੀ ਵੰਡੇ ਗਏ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੀ.ਐਚ.ਓ. ਇਸ਼ਾ, ਐਲ.ਐਚ.ਵੀ. ਅਮਰੀਕ ਕੌਰ, ਆਸ਼ਾ ਮੌਜੂਦ ਸਨ।