Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing 20 ਸਾਲਾਂ ਨੌਜਵਾਨ ਵੱਲੋਂ ਪ੍ਰੇਮਿਕਾ ਨਾਲ ਫ਼ੋਨ‘ਤੇ ਹੋਏ ਝਗੜੇ ਤੋਂ ਬਾਅਦ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

20 ਸਾਲਾਂ ਨੌਜਵਾਨ ਵੱਲੋਂ ਪ੍ਰੇਮਿਕਾ ਨਾਲ ਫ਼ੋਨ‘ਤੇ ਹੋਏ ਝਗੜੇ ਤੋਂ ਬਾਅਦ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਅਜਨਾਲਾ ‘ਚ ਬੁੱਧਵਾਰ ਨੂੰ ਇੱਕ 20 ਸਾਲਾਂ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨਾਲ ਫ਼ੋਨ ‘ਤੇ ਹੋਏ ਝਗੜੇ ਤੋਂ ਬਾਅਦ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਨ ਵਜੋਂ ਹੋਈ ਹੈ ਜੋ ਕਿ ਅਜਨਾਲਾ ਦੇ ਬੀਐਸਐਫ਼ ਮੁਹੱਲਾ ਨਜ਼ਦੀਕ ਰਹਿੰਦਾ ਸੀ। ਸੂਚਨਾ ਮੁਤਾਬਕ ਰਾਜਨ ਸ਼ਹਿਰ ਵਿਚ ਹੀ ਇੱਕ ਸੈਲੁਨ ‘ਤੇ ਕੰਮ ਕਰਦਾ ਸੀ।ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਮ੍ਰਿਤਕ ਪਹਿਲਾਂ ਵੀ ਆਪਣੀ ਇਸ ਪ੍ਰੇਮਿਕਾ ਨਾਲ ਫੋਨ ‘ਤੇ ਲੜਦਾ -ਝਗੜਦਾ ਰਹਿੰਦਾ ਸੀ ਪਰ ਅੱਜ ਹੋਏ ਝਗੜੇ ਦੌਰਾਨ ਉਸਨੇ ਘਰ ਦੇ ਇੱਕ ਕਮਰੇ ਵਿਚ ਚੁੰਨੀ ਨਾਲ ਪੱਖੇ ਨਾਲ ਲਟਕ ਕੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਜਾਣਕਾਰੀ ਉਸਦੀ ਪ੍ਰੇਮਿਕਾ ਵੱਲੋਂ ਮ੍ਰਿਤਕ ਦੇ ਭਰਾ ਨੂੰ ਫੋਨ ‘ਤੇ ਦਿੰਦੀਆਂ ਦੱਸਿਆ ਕਿ ਝਗੜੇ ਦੌਰਾਨ ਮ੍ਰਿਤਕ ਵੱਲੋਂ ਕੋਈ ਗਲਤ ਕਦਮ ਚੁੱਕ ਲਿਆ ਹੈ ਤੇ ਉਹ ਜਲਦੀ ਹੀ ਘਰ ਜਾਵੇ। ਜਦੋਂ ਉਸਦਾ ਭਰਾ ਘਰ ਪਹੁੰਚਿਆ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਐਸਐਚਓ ਅਜਨਾਲਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ।