Business Khas

You are currently viewing ਰਿਸ਼ਤੇਦਾਰ ਦੀ ਨਾਬਾਲਗ ਲੜਕੀ ਨਾਲ ਕਥਿਤ ਤੌਰ ‘ਤੇ ਸਰੀਰਕ ਛੇੜਛਾੜ

ਰਿਸ਼ਤੇਦਾਰ ਦੀ ਨਾਬਾਲਗ ਲੜਕੀ ਨਾਲ ਕਥਿਤ ਤੌਰ ‘ਤੇ ਸਰੀਰਕ ਛੇੜਛਾੜ

ਅੰਮ੍ਰਿਤਸਰ ਚੀਫ ਖ਼ਾਲਸਾ ਦੀਵਾਨ ਦੇ ਵਧੀਕ ਆਨਰੇਰੀ ਸਕੱਤਰ ਹਰਿੰਦਰ ਪਾਲ ਸਿੰਘ ਸੇਠੀ ਦੇ ਖਿਲਾਫ ਇਕ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਨ ਕਰਨ ਦਾ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ਦੇ ਦਰਜ ਦੀ ਘਟਨਾ ਕਾਰਨ ਦੀਵਾਨ ਦੇ ਸਾਰੇ ਮੈਂਬਰ ਹੈਰਾਨ ਹਨ। ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਸਬੰਧਤ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਧੀਕ ਅਡੀਸ਼ਨਲ ਆਨਰੇਰੀ ਸਕੱਤਰ ਦੇ ਪਿਤਾ ਸੰਤੋਖ ਸਿੰਘ ਸੇਠੀ ਕਰੀਬ ਅੱਧੀ ਸਦੀ ਤੋਂ ਦੀਵਾਨ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇੇ ਮੈਂਬਰ ਰਹੇ ਹਨ।
ਇਲਜ਼ਾਮ ਹਨ ਕਿ ਹਰਿੰਦਰ ਪਾਲ ਸਿੰਘ ਸੇਠੀ ਪਹਿਲਾਂ ਆਪਣੇ ਨਜਦੀਕੀ ਰਿਸ਼ਤੇਦਾਰ ਦੀ ਪਤਨੀ ਨਾਲ ਕਥਿਤ ਤੌਰ ‘ਤੇ ਨਜਾਇਜ ਸਬੰਧ ਰੱਖਦਾ ਸੀ, ਫਿਰ ਉਸ ਦੀ ਨਜਰ ਰਿਸ਼ਤੇਦਾਰ ਦੀ ਨਾਬਾਲਗ ਲੜਕੀ ‘ਤੇ ਆ ਗਈ। ਉਸ ਨਾਲ ਕਈ ਵਾਰ ਕਥਿਤ ਤੌਰ ‘ਤੇ ਸਰੀਰਕ ਛੇੜਛਾੜ ਕੀਤੀ। ਲੜਕੀ ਦੇ ਚੀਕ ਚਿਹਾੜਾ ਪਾਉਣ ‘ਤੇ ਸੇਠੀ ਨੇ ਉਸ ਨੂੰ ਲਾਲਚ ਤੇ ਧਮਕੀਆਂ ਵੀ ਦਿੱਤੀਆਂ ਸਨ।
ਇਸ ਸਾਰੇ ਮਾਮਲੇ ਦੀ ਸ਼ਿਕਾਇਤ ਦਿੱਲੀ ਦੇ ਇੱਕ ਥਾਨੇ ਵਿੱਚ ਦਰਜ ਕਰਵਾਈ, ਪਰ ਮਾਮਲਾ ਅੰਮ੍ਰਿਤਸਰ ਦਾ ਹੋਣ ਕਾਰਨ ਇਸ ਮਾਮਲੇ ਨੂੰ ਦਿੱਲੀ ਪੁਲਿਸ ਨੇ ਅੰਮ੍ਰਿਤਸਰ ਭੇਜ਼ ਦਿੱਤਾ। ਸੇਠੀ ਦੇ ਖਿਲਾਫ ਮਾਮਲਾ ਦਰਜ ਕੀਤੀ ਹੈ।