Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਿੱਖ ਫਲਸਫੇ ਨੂੰ ਬਿਪਰਵਾਦੀ ਤਾਕਤਾਂ ਅਨੁਸਾਰ ਢਾਲਣਾ ਚਾਹੁੰਦੀ ਹੈ -ਸਿੱਖ ਤਾਲਮੇਲ ਕਮੇਟੀ

ਸਿੱਖ ਫਲਸਫੇ ਨੂੰ ਬਿਪਰਵਾਦੀ ਤਾਕਤਾਂ ਅਨੁਸਾਰ ਢਾਲਣਾ ਚਾਹੁੰਦੀ ਹੈ -ਸਿੱਖ ਤਾਲਮੇਲ ਕਮੇਟੀ

ਜਲੰਧਰ, ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਸਿੱਖ ਵਿਰੋਧੀ ਜਮਾਤ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਅੱਗੇ ਹਾਜ਼ਰੀ ਭਰ ਕੇ ,ਉਹਨਾਂ ਦੀ ਜੀ ਹਜ਼ੂਰੀ ਕਰ ਰਹੇ ਹਨ ।ਅਤੇ ਜਿਸ ਤਰ੍ਹਾਂ ਵਾਈਸ ਚਾਂਸਲਰ ਕਰਮਜੀਤ ਸਿੰਘ ਆਰਐਸਐਸ ਮੁਖੀ ਨੂੰ ਸਰ ਸਰ ਕਹਿ ਕੇ ਆਪਣੇ ਏਜੰਡੇ ਨੂੰ ਬਿਆਨ ਕਰ ਰਹੇ ਹਨ। ਉਸ ਤੋਂ ਇਹ ਲੱਗਦਾ ਹੈ ।ਕਿ ਕਰਮਜੀਤ ਸਿੰਘ ਖੁਦ ਆਰਐਸਐਸ ਦਾ ਮੈਂਬਰ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ( ਸੰਤ ਨਗਰ), ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ । ਕਿ ਆਰਐਸਐਸ ਸ਼ੁਰੂ ਤੋਂ ਹੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦੀ ਹੈ ,ਅਤੇ ਇਹ ਜਥੇਬੰਦੀ ਗੁਰੂ ਨਾਨਕ ਸਾਹਿਬ ਜੀ ਦੀ ਨਿਆਰੇ ਪਲ ਵਾਲੀ ਵਿਚਾਰਧਾਰਾ ਅਤੇ ਸਿੱਖ ਫਲਸਫੇ ਨੂੰ ਬਿਪਰਵਾਦੀ ਤਾਕਤਾਂ ਅਨੁਸਾਰ ਢਾਲਣਾ ਚਾਹੁੰਦੀ ਹੈ। ਇਸ ਤੋਂ ਤੁਰੰਤ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਸਿੱਖ ਕੌਮ ਦੇ ਨਿਆਰੇਪਨ ਨੂੰ ਬਿਪਰਵਾਦੀ ਤਾਕਤਾਂ ਬਰਦਾਸ਼ਤ ਨਹੀਂ ਕਰਨਾ ਚਾਹੁੰਦੀਆਂ ਹਨ।

ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੂੰ ਬੇਨਤੀ ਕਰਦੇ ਹਾਂ। ਕਿ ਵਾਈਸ ਚਾਂਸਲਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਾਰੀ ਘਟਨਾਕ੍ਰਮ ਦਾ ਸਪਸ਼ਟੀਕਰਨ ਵਾਈਸ ਚਾਂਸਲਰ ਕਰਮਜੀਤ ਸਿੰਘ ਤੋਂ ਲਿਆ ਜਾਵੇ ।ਅਤੇ ਅਜਿਹੀਆਂ ਆਪ ਹੁਦਰਿਆਂ ਨੂੰ ਤੇ ਤੁਰੰਤ ਰੋਕ ਲਾਈ ਜਾਵੇ, ਨਹੀਂ ਤਾਂ ਬਿਪਰਵਾਦੀ ਤਾਕਤਾਂ ਆਪਣੀਆਂ ਚਾਲਾਂ ਵਿੱਚ ਸਫਲ ਹੋ ਜਾਣਗੀਆਂ। ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ। ਅਜਿਹੇ ਅਨਸਰ ਜੋ ਸਿੱਖ ਵਿਰੋਧੀ ਹੱਥਾਂ ਵਿੱਚ ਖੇਡ ਰਹੇ ਹਨ, ਨੂੰ ਤੁਰੰਤ ਅਹੁਦੇ ਅਹੁਦੇ ਤੋਂ ਵੱਖ ਕੀਤਾ ਜਾਵੇ, ਅਤੇ ਸਿੱਖ ਵਿਚਾਰਧਾਰਾ ਵਾਲੇ ਕਿਸੇ ਸ਼ਖਸ਼ੀਅਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ ਬਣੀ ਯੂਨੀਵਰਸਿਟੀ ਦਾ ਮੁਖੀ ਲਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮੁਸਾਫ਼ਿਰ, ਨਰਿੰਦਰ ਸਿੰਘ,ਰਣਜੀਤ ਸਿੰਘ ਨੰਨੀ ,ਬੰਟੀ ਰਾਠੌਰ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਪਲਵਿੰਦਰ ਸਿੰਘ ਬਾਬਾ, ਤਰਲੋਚਨ ਸਿੰਘ ਭਸੀਨ,ਚੰਨੀ ਕਾਲੜਾ , ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ ਆਦੀ ਹਾਜ਼ਰ ਸਨ।