Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਚਾਰ ਦੋਸ਼ੀ ਗ੍ਰਿਫ਼ਤਾਰ; ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਕਾਰ ਬਰਾਮਦ

ਚਾਰ ਦੋਸ਼ੀ ਗ੍ਰਿਫ਼ਤਾਰ; ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਕਾਰ ਬਰਾਮਦ

ਜਲੰਧਰ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਕਮਿਸ਼ਨਰ ਆਫ਼ ਪੁਲਿਸ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਅਤੇ ਜੋਇੰਟ ਸੀਪੀ ਸ਼੍ਰੀ ਸੰਦੀਪ ਕੁਮਾਰ ਸ਼ਰਮਾ, ਏ.ਡੀ.ਸੀ.ਪੀ.-1 ਸ੍ਰੀਮਤੀ ਅਕਾਰਸ਼ੀ ਜੈਨ ਅਤੇ ਏ.ਸੀ.ਪੀ. ਨੋਰਥ ਸ਼੍ਰੀ ਆਤਿਸ਼ ਭਾਟੀਆ ਦੀ ਦੇਖ-ਰੇਖ ਹੇਠ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਿਊ ਗੁਰੂ ਨਾਨਕ ਨਗਰ ਨੇੜੇ ਨਾਗਰਾ ਫਾਟਕ ਵਿੱਚ ਮਿਤੀ 12.08.2025 ਦੀ ਰਾਤ ਨੂੰ ਹੋਏ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਦਿੱਤਾ। ਪੁਲਿਸ ਥਾਣਾ ਡਵੀਜਨ ਨੰਬਰ 1 ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਬਰਾਮਦ ਕੀਤੇ ਹਨ।

ਵੇਰਵਾ ਦਿੰਦਿਆਂ, ਸੀ.ਪੀ. ਜਲੰਧਰ ਨੇ ਦੱਸਿਆ ਕਿ ਮੁੱਕਦਮਾ ਨੰਬਰ 147 ਮਿਤੀ 13.08.2025 ਨੂੰ ਧਾਰਾ 103(1), 109, 191(3), 190, 324(4) ਭਾਰਤੀ ਨਿਆਂ ਸੰਹਿਤਾ (BNS) 2023 ਅਤੇ ਧਾਰਾ 25–54–59 ਆਰਮਜ਼ ਐਕਟ ਅਧੀਨ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਇਹ ਮੁੱਕਦਮਾ ਸ਼ਿਕਾਇਤ ਕਰਤਾ ਜਗੀਰੀ ਪੁੱਤਰ ਪਿਆਰਾ ਲਾਲ, ਵਾਸੀ ਅਸ਼ੋਕ ਨਗਰ, ਜਲੰਧਰ ਦੇ ਬਿਆਨ ਤੇ ਦਰਜ ਕੀਤਾ ਗਿਆ।

ਸ਼ਿਕਾਇਤ ਕਰਤਾ ਅਨੁਸਾਰ, 12.08.2025 ਦੀ ਰਾਤ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਪੀ ਨੇੜੇ ਨਾਗਰਾ ਫਾਟਕ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਪਰ ਉਹ ਵਾਪਸ ਘਰ ਨਹੀਂ ਆਇਆ। ਚਿੰਤਤ ਹੋ ਕੇ, ਸ਼ਿਕਾਇਤ ਕਰਤਾ ਆਪਣੇ ਛੋਟੇ ਪੁੱਤਰ ਸਾਗਰ ਨਾਲ ਉਸ ਨੂੰ ਲੱਭਣ ਲਈ ਗਿਆ ਤੇ ਓਥੇ ਨੇੜੇ ਖੜ੍ਹੇ ਕੁਝ ਵਿਅਕਤੀਆਂ ਨੂੰ ਵੇਖਿਆ। ਉਨ੍ਹਾਂ ਵਿੱਚੋਂ ਇੱਕ ਨੇ ਦਾਤਰ (ਤੇਜ਼ ਧਾਰ ਵਾਲਾ ਹਥਿਆਰ) ਨਾਲ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰ ਕੀਤਾ, ਜਦਕਿ ਹੋਰਨਾਂ ਨੇ ਵੀ ਹਥਿਆਰਾਂ ਨਾਲ ਹਮਲਾ ਕੀਤਾ। ਇੱਕ ਰਾਈਫਲ ਨਾਲ 4–5 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਹੋਰ ਰਿਸ਼ਤੇਦਾਰ ਜ਼ਖ਼ਮੀ ਹੋਏ। ਗੁਰਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਸਹਾਇਤਾ ਅਤੇ ਖੂਫੀਆ ਸੋਰਸਾ ਦੀ ਵਰਤੋਂ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ। ਕੁਝ ਘੰਟਿਆਂ ਵਿੱਚ ਹੀ ਚਾਰ ਦੋਸ਼ੀਆਂ ਨੂੰ 1. ਇੰਦਰਜੀਤ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਮਹਾਰਾਜਾ ਗਾਰਡਨ ਜਲੰਧਰ ਉਮਰ ਕ੍ਰੀਬ 19 ਸਾਲ, 2. ਮੱਕੋ ਉਰਫ ਸੌਰਵ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ ਉਮਰ ਕ੍ਰੀਬ 23 ਸਾਲ, 3. ਸੈਮਸਨ ਉਰਫ ਬੌਬੀ ਪੁੱਤਰ ਡੈਨੀਅਲ ਵਾਸੀ ਵਿਵੇਕਾਨੰਦ ਪਾਰਕ ਜਲੰਧਰ ਉਮਰ ਕ੍ਰੀਬ 25 ਸਾਲ, ਇੰਦਰਜੀਤ ਸਿੰਘ ਨਿਹੰਗ ਪੁੱਤਰ ਮੱਖਣ ਸਿੰਘ ਵਾਸੀ ਗਲੀ ਨੰਬਰ 4 ਰਵੀਦਾਸ ਨਗਰ ਜਿੰਦਾ ਰੋਡ ਜਲੰਧਰ ਉਮਰ ਕ੍ਰੀਬ 35 ਸਾਲ ਨੂੰ ਸਮੇਤ ਇੱਕ ਰਾਈਫਲ ਅਤੇ ਤਿੰਨ ਖਾਲੀ ਕਾਰਤੂਸਾਂ ਸਮੇਤ ਕਾਰ ਦੇ ਗ੍ਰਿਫ਼ਤਾਰ ਕੀਤਾ।ਵਾਰਦਾਤ ਵਿੱਚ ਸ਼ਾਮਿਲ 1 ਵਿਅਕਤੀ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।