Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸ੍ਰੀ ਕ੍ਰਿਸ਼ਨ ਜਨਮਸ਼ਟਮੀ ਦੌਰਾਨ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ

ਸ੍ਰੀ ਕ੍ਰਿਸ਼ਨ ਜਨਮਸ਼ਟਮੀ ਦੌਰਾਨ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ

ਜਲੰਧਰ, (ਸੰਜੇ ਸ਼ਰਮਾ/ਰੋਹੀਤ ਭਗਤ)-ਸ੍ਰੀ ਕ੍ਰਿਸ਼ਨ ਜਨਮਸ਼ਟਮੀ ਦੇਸ਼ ਵਿਦੇਸ਼ਾਂ ’ਚ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ। ਮੰਦਰਾਂ ਵਿਚ ਝਾਂਕੀਆਂ ਸਜਾਈਆ ਗਈਆਂ। ਇਸ ਦੌਰਾਨ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ’ਤੇ ਲੱਡੂ ਗੋਪਾਲ ਨੂੰ ਸੰਗਤਾਂ ਨੇ ਆਪਣੇ-ਆਪਣੇ ਘਰਾਂ ਤੋਂ ਰੰਗ-ਬਰੰਗੇ ਪੋਸ਼ਾਕਾਂ ਨਾਲ ਸਜਾ ਕੇ ਮੰਦਰਾਂ ’ਚ ਲੈ ਕੇ ਪਹੁੰਚੇ। ਸੰਗਤਾਂ ਦੇ ਵਾਹਨਾਂ ਦੇ ਰੱਖ ਰਖਾਓ ਲਈ ਪਾਰਕਿੰਗ ਦਾ ਖਾਸ ਧਿਆਨ ਰੱਖਿਆ ਗਿਆ। ਸ਼ਹਿਰ ਦੇ ਹਰ ਇਕ ਮੰਦਰਾਂ ’ਚ ਭਜਨਾਂ ਦੇ ਗੁਣਗਾਨ ਕੀਤੇ ਗਏ। ਸ਼ਹਿਰ ਦੇ ਕਈ ਥਾਵਾਂ ’ਤੇ ਸੰਗਤਾਂ ਨੇ ਟੇਬਲ ਤੇੇ ਲੱਡੂ ਗੋਪਾਲ ਨੂੰ ਪੂਰੀ ਤਰ੍ਹਾਂ ਸਜਾਏ ਹੋਏ ਨਜਰ ਆਏ। ਇਸ ਮੌਕੇ ’ਤੇ ਮਾਡਲ ਟਾਊਨ ਸ੍ਰੀ ਗੀਤਾ ਮੰਦਰ, ਅਰਬਨ ਸਟੇਟ ਫੇਜ-1 ਗੀਤਾ ਮੰਦਰ, ਲਕਸ਼ਮੀ ਨਰਾਇਣ ਮੰਦਰ ਮਾਡਲ ਹਾਊਸ, ਰਾਮ ਸੱਤਸੰਗ ਡਿਫੈਂਸ ਕਲੌਨੀ, ਭਗਵਾਨ ਮੰਦਰ ਬਸਤੀ ਸ਼ੇਖ, ਵੈਸ਼ਨੋ ਦੇਵੀ ਮੰਦਰ ਕਾਲਾ ਸੰਘਿਆ ਰੋਡ ਆਦਿ ਸ਼ਹਿਰ ਦੇ ਮੰਦਰਾਂ ’ਚ ਰੌਣਕਾਂ ਦੇਖਣ ਨੂੰ ਮਿਲੀਆ। ਇਸ ਮੌਕੇ ’ਤੇ ਬਾਬਾ ਕਾਂਤਾ ਨੇ ਸਮੂਹ ਸੰਗਤਾਂ ਨਾਲ ਪਾਵਨ ਜਨਮਸ਼ਟਮੀ ਦੀ ਵਧਾਈ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਕ ਦੂਸਰੇ ਦੇ ਸੁਖ-ਦੁਖ ਵਿਚ ਸਾਥ ਦੇਣਾ ਚਾਹੀਦਾ ਹੈ।