Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਪਤਨੀ ਤੋਂ ਨਾਰਾਜ ਪਤੀ ਨੇ ਘਰ ਨੂੰ ਲਗਾਈ ਅੱਗ

ਪਤਨੀ ਤੋਂ ਨਾਰਾਜ ਪਤੀ ਨੇ ਘਰ ਨੂੰ ਲਗਾਈ ਅੱਗ

ਬਠਿੰਡਾ ਦੇ ਜਨਤਾ ਨਗਰ ਗਲੀ ਨੰਬਰ ਛੇ ਦੇ ਵਿੱਚ ਇੱਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇੱਕ ਵਿਅਕਤੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਗਈ। ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਹ 2500 ਰੁਪਏ ਕਿਰਾਏ ਇਸ ਮਕਾਨ ਵਿੱਚ ਰਹਿੰਦੇ ਹਨ ਇਹ ਮੇਰੇ ਪਤੀ ਦੇ ਨਾਲ ਝਗੜਾ ਮੇਰੇ ਪਿਓ ਦੇ ਕਾਰਨ ਹੋਇਆ ਹੈ ਜੋ ਮੇਰੇ ਪਿਓ ਨੂੰ ਸ਼ਰਾਬ ਅਤੇ ਰੋਟੀ ਦੇਣ ਤੋਂ ਨਾਰਾਜ਼ ਸੀ ਅਤੇ ਗੁੱਸੇ ਵਿੱਚ ਆ ਕੇ ਉਸਨੇ ਘਰ ਦੇ ਵਿੱਚ ਪਏ ਡੀਜ਼ਲ ਦੇ ਡਰਮ ਨੂੰ ਹੀ ਅੱਗ ਲਗਾ ਦਿੱਤੀ ਤੇ ਸਾਰਾ ਘਰ ਸੜ ਕੇ ਸੁਆਹ ਹੋ ਗਿਆ। ਛੋਟੇ ਛੋਟੇ ਬੱਚੇ ਹੁਣ ਸੜਕ ’ਤੇ ਰਹਿਣ ’ਤੇ ਮਜਬੂਰ ਹਨ ਅਤੇ ਮਾਂ ਨੂੰ ਰੋਂਦੇ ਵੇਖ ਬੱਚੇ ਵੀ ਰੋਂਦੇ ਹੋਏ ਨਜ਼ਰ ਆ ਰਹੇ ਹਨ ਪਰ ਗੁੱਸੇ ਦੇ ਵਿੱਚ ਆਏ ਘਰ ਵਾਲੇ ਦੇ ਵੱਲੋਂ ਬੱਚਿਆਂ ਤੱਕ ਦਾ ਵੀ ਖਿਆਲ ਨਹੀਂ ਕੀਤਾ ਗਿਆ ਅਤੇ ਘਰ ਨੂੰ ਹੀ ਅੱਗ ਲਗਾ ਦਿੱਤੀ। ਫਿਲਹਾਲ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਮਕਾਨ ਮਾਲਿਕ ਵੀ ਮੌਕੇ ਉੱਤੇ ਪਹੁੰਚਿਆ, ਹਾਲਾਂਕਿ ਇਸ ਮੌਕੇ ’ਤੇ ਮਕਾਨ ਮਾਲਿਕ ਦੇ ਵੱਲੋਂ ਸਾਫ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਕਿ ਇਹ ਡਰਮ ਖਾਲੀ ਸੀ ਜਦਕਿ ਪਰਿਵਾਰ ਵੱਲੋਂ ਇਲਜ਼ਾਮ ਹਨ ਕਿ ਇਸ ਦੇ ਵਿੱਚ ਡੀਜ਼ਲ ਭਰਿਆ ਹੋਇਆ ਸੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅੱਗ ਬੁਝਾਉਣ ਦੇ ਲਈ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਫਾਇਰ ਬ੍ਰਿਗੇਡ ਅਫਸਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ।