Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਤੇਰਾ ਤੇਰਾ ਹੱਟੀ ਵਲੋਂ ਰਾਹਤ ਸਮੱਗਰੀ ਸੰਗਤ ਦੇ ਸਹਿਯੋਗ ਨਾਲ ਥੈਲਿਆ ਵਿੱਚ ਤਿਆਰ

ਤੇਰਾ ਤੇਰਾ ਹੱਟੀ ਵਲੋਂ ਰਾਹਤ ਸਮੱਗਰੀ ਸੰਗਤ ਦੇ ਸਹਿਯੋਗ ਨਾਲ ਥੈਲਿਆ ਵਿੱਚ ਤਿਆਰ

ਜਲੰਧਰ , ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਸੰਗਤ ਦੇ ਸਹਿਯੋਗ ਨਾਲ 31 ਅਗਸਤ 2025 ਨੂੰ ਸੁਲਤਾਨ ਪੁਰ ਲੋਧੀ ਦੇ ਪਿੰਡ ਬਉਪੁਰ ਅਤੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਆਏ ਹਨ, ਉਨ੍ਹਾਂ ਦੇ ਲਈ ਰਾਸ਼ਨ ਸਮੱਗਰੀ, ਬਿਸਕੂਟ, ਨਮਕੀਨ, ਰੱਸ, ਖੰਡ, ਚਾਹਪੱਤੀ,ਪਾਣੀ ਦੀਆਂ ਬੋਤਲਾਂ,ਮੱਛਰਦਾਨੀਆਂ, ਟੂਥ ਪੇਸਟ,ਟੂਥ ਬੁਰਸ਼, ਓਡੋਮੋਸ,ਤਰਪਾਲ,ਅਤੇ ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ,ਇਹ ਸਾਰਾ ਸਮਾਨ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ।
ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦਸਿਆ ਕਿ 29 ਅਗਸਤ ਨੂੰ ਜਲੰਧਰ ਦੀ ਸੰਗਤ ਨੂੰ ਰਾਹਤ ਸਮੱਗਰੀ ਲਈ ਅਪੀਲ ਕੀਤੀ ਸੀ ਅਤੇ ਸੰਗਤ ਦੇ ਸਹਿਯੋਗ ਨਾਲ ਆਈ ਸਮਗਰੀ ਨੂੰ ਤੇਰਾ ਤੇਰਾ ਹੱਟੀ ਦੀ ਸੇਵਾਦਾਰ ਬੀਬੀਆਂ ਵਲੋਂ ਅਲੱਗ ਅਲੱਗ ਥੈਲਿਆ ਵਿੱਚ ਪਾ ਕੇ ਪੈਕੇਟ ਤਿਆਰ ਕੀਤੇ ਗਏ ਅਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਜਸਵਿੰਦਰ ਸਿੰਘ ਬਵੇਜਾ,ਅਮਰਪ੍ਰੀਤ ਸਿੰਘ,ਪਰਮਜੀਤ ਸਿੰਘ ਰੰਗਪੁਰੀ,ਜਸਵਿੰਦਰ ਸਿੰਘ ਪਨੇਸਰ, ਹਰਤਰਮਨ ਸਿੰਘ,ਕਾਰਤਿਕ ਬੱਤਰਾ,ਹਰਸਿਮਰਨ ਮੱਕੜ,ਅਮ੍ਰਿਤ ਪਾਲ ਸਿੰਘ, ਵਰਿੰਦਰ ਸਿੰਘ,ਪ੍ਰਭਗੂਨ ਸਿੰਘ,ਮੰਨੀ,ਦਮਨ ਸਿੰਘ,ਆਰਿਅਨ ਬੱਤਰਾ, ਵੀਸ਼ੂ ਅਤੇ ਹੱਟੀ ਦੇ ਹੋਰ ਸੇਵਾਦਾਰਾਂ ਵਲੋਂ ਇਹ ਸੇਵਾ ਨਿਭਾਈ ਗਈ। ਤੇਰਾ ਤੇਰਾ ਹੱਟੀ ਵਲੋਂ ਤਕਰੀਬਨ 430 ਪੈਕਟ ਰਾਹਤ ਸਮੱਗਰੀ ਅਤੇ 100 ਪੇਟੀ ਪਾਣੀ ਦੀ ਸੇਵਾ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਗਈ। ਤੇਰਾ ਤੇਰਾ ਹੱਟੀ ਪਰਿਵਾਰ ਵਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ।