Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਹੜ ਪੀੜਤਾਂ ਦੀ ਸੇਵਾ ਨੂੰ ਸਮਰਪਿਤ ਆਖ਼ਰੀ ਊਮੀਦ ਐਨਜੀਓ ਵੱਲੋਂ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ

ਹੜ ਪੀੜਤਾਂ ਦੀ ਸੇਵਾ ਨੂੰ ਸਮਰਪਿਤ ਆਖ਼ਰੀ ਊਮੀਦ ਐਨਜੀਓ ਵੱਲੋਂ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ

ਆਖ਼ਰੀ ਊਮੀਦ ਐਨਜੀਓ ਵੱਲੋਂ ਤਕਰੀਬਨ ਪਿਛਲੇ 15 ਦਿਨ ਤੋ ਵੱਖ ਵੱਖ ਹੜ ਪ੍ਰਭਾਵਿਤ ਪਿੰਡਾਂ ਵਿੱਚ ਕੱਪੜੇ ,ਰਾਸ਼ਨ, ਬਰਤਨ, ਮਿੱਸੇ ਪ੍ਰਸ਼ਾਦਿਆਂ ਦਾ ਲੰਗਰ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਲੋੜੀਂਦਾ ਸਮਾਨ ਮੁੱਹਈਆ ਕਰਵਾਇਆ ਜਾ ਰਿਹਾ ਹੈਪਿੰਡ ਵਾਸੀਆਂ ਨੂੰ ਰੇਸਕਓ ਕਰਕੇ ਸਹੀ ਜਗ੍ਹਾ ਪਹੁੰਚਾਇਆ ਜਾ ਰਿਹਾ ਹੈ। ਅਤੇ ਉਹਨਾਂ ਲਈ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ।ਸੰਸਥਾਂ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਸੰਸਥਾ ਵੱਲੋਂ ਹੜ ਪੀੜਤਾਂ ਲਈ ਹਰ ਤਰ੍ਹਾਂ ਦੀ ਸੇਵਾ ਲਈ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ।ਜਿਹਨਾਂ ਪਰਿਵਾਰਾਂ ਦੇ ਘਰ ਨੁਕਸਾਨੇ ਗਏ ਹਨ ਜਾਂ ਮਾਲ ਡੰਗਰ ਦਾ ਕੋਇ ਨੁਕਸਾਨ ਹੋਇਆ ਹੈ। ਸੰਸਥਾਂ ਵੱਲੋਂ ਦਾਨੀ ਸੱਜਣਾਂ ਨਾਲ਼ ਮਿਲ਼ ਕੇ ਓਹਨਾਂ ਦੀ ਭਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।ਜਤਿੰਦਰ ਸਿੰਘ ਜੀ ਵੱਲੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਵੱਲੋ ਭੇਜੀ ਗਈ ਸੇਵਾ ਅਤੇ ਧਾਰਮਿਕ, ਰਾਜਨੀਤਿਕ ਸੰਸਥਾਵਾਂ ਸੱਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਤੇ ਉਹਨਾਂ ਨੂੰ ਹੱਥ ਜੋੜ ਬੇਨਤੀ ਕਰਕੇ ਪਿੰਡ ਵਾਸੀਆਂ ਦੇ ਨਾਲ਼ ਮੋਢੇ ਨਾਲ ਮੋਢਾ ਜੋੜ ਮੱਦਦ ਦੀ ਅਪੀਲ ਕੀਤੀ ਗਈ।ਇਸ ਮੌਕੇ ਤੇ ਸੰਸਥਾ ਦੇ ਮੈਂਬਰ ਰਮਿੰਦਰ ਸਿੰਘ, ਪ੍ਰਭੂ ਦਿਆਲ ਸਿੰਘ, ਹਰਪ੍ਰੀਤ ਸਿੰਘ, ਜਸਮੀਤ ਸਿੰਘ, ਗੁਰਚਰਨ ਸਿੰਘ, ਦਵਿੰਦਰ ਪਾਲ ਸਿੰਘ, ਨਵਿਸ਼ ਲੂਥਰਾ, ਪਰਮਿੰਦਰ ਸਿੰਘ, ਤਜਿੰਦਰ ਪਾਲ ਸਿੰਘ, ਸੁਖਪ੍ਰੀਤ ਸਿੰਘ, ਹਰਮਿੰਦਰ ਸਿੰਘ, ਵਿਜੇ ਕੁਮਾਰ, ਮਨੋਜ ਕੁਮਾਰ, ਜਸਜੀਤ ਸਿੰਘ, ਵੰਸ਼ਦੀਪ ਸਿੰਘ, ਪਰਮਜੀਤ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਅਮਨਦੀਪ ਕੌਰ , ਪ੍ਰਕਾਸ਼ ਕੌਰ, ਹਰਜਿੰਦਰ ਕੌਰ, ਸਰੀਨਾ ਦੀਵਾਨ, ਅਨੀਤਾ, ਨੇਹਾ, ਅਤੇ ਹੋਰ ਸਮੁੱਚੀ ਵੱਲੋ ਹਾਜਰੀ ਭਰੀ ਗਈ।