Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਹੜ੍ਹ ਪੀੜਤਾਂ ਲਈ ਚੌਥੀ ਖੇਪ ਰਾਹਤ ਸਮਗਰੀ ਦੀ ਸੇਵਾ ਭੇਜੀ ਗਈ

ਹੜ੍ਹ ਪੀੜਤਾਂ ਲਈ ਚੌਥੀ ਖੇਪ ਰਾਹਤ ਸਮਗਰੀ ਦੀ ਸੇਵਾ ਭੇਜੀ ਗਈ

ਤੇਰਾ ਤੇਰਾ ਹੱਟੀ ਜਲੰਧਰ ਵਲੋਂ ਹੜ੍ਹ ਪੀੜਤਾਂ ਲਈ ਚੌਥੀ ਖੇਪ ਰਾਹਤ ਸਮਗਰੀ ਦੀ ਸੇਵਾ ਭੇਜੀ ਗਈ
—————————————————
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ 11ਸੰਤਬਰ 2025 ਨੂੰ ਸੁਲਤਾਨ ਪੁਰ ਲੋਧੀ ਦੇ ਪਿੰਡ ਬਉਪੁਰ ਅਤੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਆਏ ਹਨ, ਉਨ੍ਹਾਂ ਦੇ ਲਈ ਸਹਾਇਤਾ ਸਮੱਗਰੀ ਦੀ ਚੌਥੀ ਖੇਪ ਜਿਸ ਵਿੱਚ ਤਕਰੀਬਨ 150 ਤਰਪਾਲਾਂ, 300 Rain cap, 600 ਸੈਂਟਰੀ ਪੈਡ (ਔਰਤਾਂ ਲਈ) ਬਿਸਕੂਟ,ਰੱਸ ਅਤੇ ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ,ਇਹ ਸਾਰਾ ਸਮਾਨ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ।
ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਨੇ ਦਸਿਆ ਕਿ ਅਸੀਂ ਜਲੰਧਰ ਦੀ ਸੰਗਤ ਨੂੰ ਰਾਹਤ ਸਮੱਗਰੀ ਲਈ ਅਪੀਲ ਕੀਤੀ ਸੀ ਅਤੇ ਸੰਗਤ ਤੇਰਾ ਤੇਰਾ ਹੱਟੀ ਦੀ ਹਰ ਅਪੀਲ ਤੇ ਦਿਲ ਖੋਲ੍ਹ ਕੇ ਸਹਿਯੋਗ ਦਿੰਦੀ ਹੈ।
ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ,ਅਮਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਖੁਰਾਣਾ,ਦਵਿੰਦਰ ਸਿੰਘ,ਯਾਦਵਿੰਦਰ ਸਿੰਘ, ਸਰਬਜੀਤ ਸਿੰਘ, ਹਰਤਰਮਨ ਸਿੰਘ,ਕਾਰਤਿਕ ਬੱਤਰਾ,ਰਮਨ,ਪ੍ਰਭਗੂਨ ਸਿੰਘ,ਅਨੰਤ ਸਿੰਘ,ਦਮਨ ਸਿੰਘ,ਆਰਿਅਨ ਬੱਤਰਾ, ਸੁੱਖ ਵੀਰ ਅਤੇ ਹੱਟੀ ਦੇ ਹੋਰ ਸੇਵਾਦਾਰਾਂ ਵਲੋਂ ਸੁਲਤਾਨਪੁਰ ਅਤੇ ਨਾਲ ਦੇ ਪਿੰਡ ਵਿੱਚ ਇਹ ਸੇਵਾ ਨਿਭਾਈ ਗਈ।

ਤੇਰਾ ਤੇਰਾ ਹੱਟੀ ਪਰਿਵਾਰ ਵਲੋਂ ਸਹਿਯੋਗ ਦੇਣ ਵਾਲੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ।