Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ’ਚ ਸਤਿਸੰਗ ਕਰਵਾਇਆ ਗਿਆ

ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ’ਚ ਸਤਿਸੰਗ ਕਰਵਾਇਆ ਗਿਆ

ਜਲੰਧਰ, (ਅਸ਼ੋਕ ਭਗਤ)-ਬੀਤੇ ਦਿਨੀਂ ਸਤਿਗੁਰੂ ਕਬੀਰ ਮੰਦਰ ਤਿਲਕ ਨਗਰ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ’ਤੇ ਕਬੀਰ ਪੰਥ ਦੇ ਮੁੱਖ ਪ੍ਰਚਾਰਕ ਮਾਸਟਰ ਤੇਜਿੰਦਰਪਾਲ ਸਿੰਘ ਕੈਲੇ ਨੇ ਕਬੀਰ ਸਾਹਿਬ ਜੀ ਦੇ ਬਾਣੀ ਨੂੰ ਅਧਾਰ ਬਣਾ ਕੇ ਅੱਸੂ ਮਹੀਨੇ ਦੀ ਕਥਾ ਕੀਤੀ। ਉਨ੍ਹਾਂ ਨੇਕਬੀਰ ਸਾਹਿਬ ਜੀ ਦੇ ਦੁਆਰਾ ਉਚਾਰੇ ਹੋਏ ਸ਼ਬਦਾਂ ਦੀ ਅਰਥ ਸਾਹਿਤ ਵਿਖਿਆ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਰੱਸ ਭਿੰਨੀ ਆਵਾਜ ਵਿਚ ਭਜਨਾਂ ਅਤੇ ਸ਼ਬਦਾਂ ਨਾਲ ਕੀਤੀ। ਇਸ ਮੌਕੇ ’ਤੇ ਕਾਮਰੇਡ ਜੋਗਿੰਦਰ ਪਾਲ ਨੇ ਸਤਿਗੁਰੂ ਕਬੀਰ ਸਾਹਿਬ ਜੀ ਦੇ ਬਾਣੀ ਦਾ ਰਾਗ ਆਸਾ ਦਾ ਸ਼ਬਦ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ’ਤੇ ਸੰਗਤਾਂ ਵੱਲੋਂ ਸੇਬ ਅਤੇ ਕੇਲੇ ਦਾ ਲੰਗਰ ਵੀ ਲਗਾਏ ਗਏ। ਇਸ ਦੌਰਾਨ ਸੁਭਾਸ਼ ਗੋਰੀਆ ਸਮਾਜ ਸੇਵਕ, ਸ਼ਸੀ ਭਗਤ ਪ੍ਰਧਾਨ, ਚੇਅਰਮੈਨ ਸ਼ਿਵ ਕਮਲ ਸੰਟਾ, ਤੁਲਸੀ ਦਾਸ ਭਗਤ ਆਦਿ ਮੈਂਬਰ ਵਿਸ਼ੇਸ਼ ਤੌਰ ’ਤੇ ਪੁੱਜੇ।