Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ

ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ

ਪੰਜਾਬ ਦੇ ਕਈ ਨੌਜਵਾਨਾਂ ਲਈ ਵਿਦੇਸ਼ ਦੀ ਜ਼ਿੰਦਗੀ ਜਿਉਣਾ ਇੱਕ ਅਜਿਹਾ ਸੁਪਨਾ ਬਣ ਗਿਆ ਹੈ ਕਿ ਉਹ ਇਸ ਲਈ ਉਹ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ। ਲੋਕ ਕਿਸੇ ਵੀ ਕਾਨੂੰਨੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ‘ਚ ਦਾਖਲ ਹੋਣਾ ਚਾਹੁੰਦੇ ਹਨ। ਇਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਸਾਧਨ ਦਾ ਸਹਾਰਾ ਲੈ ਲੈਂਦੇ ਹਨ।
ਫਰਾਂਸ ਤੋਂ ਇੱਕ ਤਾਜ਼ਾ ਘਟਨਾ ਸਾਹਮਣੇ ਆਈ ਹੈ, ਜਿੱਥੇ ਡੰਕੀ ਰੂਟ ਰਾਹੀਂ ਫਰਾਂਸ ਤੋਂ ਬ੍ਰਿਟੇਨ ਜਾ ਰਹੇ 85 ਨੌਜਵਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, 1 ਅਕਤੂਬਰ ਨੂੰ, ਅਚਾਨਕ ਹਵਾ ਲੀਕ ਹੋਣ ਤੇ ਕਿਸ਼ਤੀ ‘ਚ ਧਮਾਕੇ ਕਾਰਨ 85 ਨੌਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਾਣੀ ‘ਚ ਡੁੱਬ ਗਈ। ਜਲੰਧਰ ਦੇ ਆਦਮਪੁਰ ਦੇ ਭਟਨੂਰਾ ਲੁਬਾਣਾ ਪਿੰਡ ਦਾ 29 ਸਾਲਾ ਨੌਜਵਾਨ ਅਰਵਿੰਦਰ ਸਿੰਘ ਇਸ ਘਟਨਾ ‘ਚ ਲਾਪਤਾ ਹੋ ਗਿਆ।
ਹਾਲਾਂਕਿ, ਫਰਾਂਸੀਸੀ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਬਚਾਇਆ, ਪਰ ਪੰਜਾਬ ਦੇ 5 ਨੌਜਵਾਨਾਂ ‘ਚੋਂ ਜਲੰਧਰ ਦਾ ਅਰਵਿੰਦਰ ਸਿੰਘ ਲਾਪਤਾ ਹੈ।