ਮੰਗਲਵਾਰ ਸਵੇਰੇ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਪ੍ਰਚੂਨ ਰੇਟ ਜਾਰੀ ਕੀਤੇ ਗਏ। ਗਲੋਬਲ ਬਾਜ਼ਾਰ ਵਿਚ ਗਿਰਾਵਟ ਦਾ ਪ੍ਰਭਾਵ ਪ੍ਰਚੂਨ ਬਾਜ਼ਾਰ ਵਿੱਚ ਵੀ ਦਿਖਾਈ ਦੇ ਰਿਹਾ ਹੈ, ਅਤੇ ਕਈ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 35 ਤੋਂ 45 ਪੈਸੇ ਘਟੀਆਂ ਹਨ। ਅੱਜ ਉੱਤਰ ਪ੍ਰਦੇਸ਼ ਵਿੱਚ ਵੀ ਤੇਲ ਦੀਆਂ ਕੀਮਤਾਂ ਘਟ ਗਈਆਂ, ਪਰ ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਚਾਰੇ ਮਹਾਂਨਗਰਾਂ ਵਿਚ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਸਰਕਾਰੀ ਤੇਲ ਕੰਪਨੀਆਂ ਅਨੁਸਾਰ ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਪੈਟਰੋਲ 6 ਪੈਸੇ ਵਧ ਕੇ 94.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 8 ਪੈਸੇ ਵਧ ਕੇ 87.89 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਰਾਜਧਾਨੀ ਲਖਨਊ ਵਿਚ ਪੈਟਰੋਲ ਦੀਆਂ ਕੀਮਤਾਂ 15 ਪੈਸੇ ਡਿੱਗ ਕੇ 94.69 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਵੀ 17 ਪੈਸੇ ਸਸਤੀਆਂ ਹੋ ਕੇ 87.81 ਰੁਪਏ ਪ੍ਰਤੀ ਲੀਟਰ ਉਤੇ ਵਿਕ ਰਹੀਆਂ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਪੈਟਰੋਲ ਦੀਆਂ ਕੀਮਤਾਂ 5 ਪੈਸੇ ਮਹਿੰਗੀਆਂ ਹੋ ਕੇ 105.58 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ 4 ਪੈਸੇ ਵਧ ਕੇ 91.81 ਰੁਪਏ ਪ੍ਰਤੀ ਲੀਟਰ ਹੋ ਗਈਆਂ ਹ ਦਿੱਲੀ ਵਿੱਚ ਪੈਟਰੋਲ ₹94.72 ਅਤੇ ਡੀਜ਼ਲ ₹87.62 ਪ੍ਰਤੀ ਲੀਟਰ ਹੈ।
ਪੈਟਰੋਲ-ਡੀਜ਼ਲ ਕੀਮਤਾਂ ਵਿਚ ਵੱਡੀ ਗਿਰਾਵਟ
- Post author:businesSsKhas
- Post published:October 14, 2025
- Post category:ਵਪਾਰ
