Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਤਿਉਹਾਰ ਦੇ ਮੌਕੇ ਤੇ ਵੀ ਸ਼ਹਿਰ ਦੀਆਂ ਲਗਭਗ 10,000 ਸਟਰੀਟ ਲਾਈਟਾ ਬੰਦ, ਨਗਰ ਨਿਗਮ ਦਾ ਸਿਸਟਮ ਫੇਲ: ਰਜਿੰਦਰ ਬੇਰੀ 

ਤਿਉਹਾਰ ਦੇ ਮੌਕੇ ਤੇ ਵੀ ਸ਼ਹਿਰ ਦੀਆਂ ਲਗਭਗ 10,000 ਸਟਰੀਟ ਲਾਈਟਾ ਬੰਦ, ਨਗਰ ਨਿਗਮ ਦਾ ਸਿਸਟਮ ਫੇਲ: ਰਜਿੰਦਰ ਬੇਰੀ 

ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਵੀ ਸ਼ਹਿਰ ਦੀਆਂ ਲਗਭਗ 10,000 ਸਟਰੀਟ ਲਾਈਟਾ ਬੰਦ, ਨਗਰ ਨਿਗਮ ਦਾ ਸਿਸਟਮ ਫੇਲ: ਰਜਿੰਦਰ ਬੇਰੀ

ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਦੇਸ਼ ਦੇ ਸਭ ਤੋ ਵਡੇ ਤਿਉਹਾਰ ਦੀਵਾਲੀ ਦੇ ਮੌਕੇ ਤੇ ਵੀ ਜਲੰਧਰ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਲਗਭਗ 10,000 ਸਟ੍ਰੀਟ ਲਾਇਟਾਂ ਬੰਦ ਪਾਈਆਂ ਹਨ ਜੋ ਕਿ ਦਰਸਾਉਂਦਾ ਹੈ ਕਿ ਨਗਰ ਨਿਗਮ ਜਲੰਧਰ ਦਾ ਸਿਸਟਮ ਬਿਲਕੁਲ ਫੇਲ ਹੈ ।ਜਿਸ ਤਿਉਹਾਰ ਦੇ ਲੋਕ ਆਪਣੇ ਘਰਾਂ ਵਿੱਚ ਲਾਇਟਾਂ ਲਗਾਉਂਦੇ ਹਨ ਪਰ ਗਲੀਆਂ ਮੁਹੱਲਿਆਂ ਦੀਆਂ ਲਾਇਟਾਂ ਬੰਦ ਹੋਣਗੀਆਂ ਜੋ ਕਿ ਬਹੁਤ ਹੀ ਮਾੜੀ ਗੱਲ ਹੈ । ਦਿਨ ਤਿਉਹਾਰ ਦੇ ਦਿਨਾਂ ਵਿੱਚ ਹੀ ਨਗਰ ਨਿਗਮ ਵਲੋ ਸ਼ਹਿਰ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਨਹੀ ਕੀਤੀਆ ਜਾ ਰਹੀਆਂ । ਸ਼ਹਿਰ ਦੇ ਮਾਣਯੋਗ ਕਮਿਸ਼ਨਰ ਸਾਹਿਬ ਅਤੇ ਨਗਰ ਨਿਗਮ ਜਲੰਧਰ ਦੇ ਮੇਅਰ ਸਾਹਿਬ ਨੂੰ ਇਨਾਂ ਕੰਮਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਨਗਰ ਨਿਗਮ ਜਲੰਧਰ ਸ਼ਹਿਰ ਦੀ ਆਮ ਜਨਤਾ ਨੂੰ ਮੁਢਲੀਆਂ ਸਹੂਲਤਾਂ ਮੁਹਈਆਂ ਕਰਵਾ ਰਹੀ ਹੈ ਜਾ ਨਹੀ । ਸ਼ਹਿਰ ਦੇ ਕਈ ਮੈਨ ਰੋਡਾਂ ਤੇ ਵੀ ਬਹੁਤ ਸਾਰੀਆਂ ਲਾਇਟਾਂ ਬੰਦ ਪਈਆਂ ਹਨ । ਚੋਣਾਂ ਤੋ ਪਹਿਲਾਂ ਤਾਂ ਆਮ ਆਦਮੀ ਪਾਰਟੀ ਵਡੇ ਵਡੇ ਵਾਅਦੇ ਕਰਦੀ ਸੀ ਸਾਡੀ ਸਰਕਾਰ ਆਉਣ ਤੇ ਲੋਕਾਂ ਨੂੰ ਕਿਸੇ ਵੀ ਸਹੂਲਤ ਤੋ ਵਾਂਝਾ ਨਹੀ ਰੱਖਿਆ ਜਾਵੇਗਾ । ਹੁਣ ਤਾਂ ਪੰਜਾਬ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਅਤੇ ਨਗਰ ਨਿਗਮ ਜਲੰਧਰ ਵਿੱਚ ਰਾਜ ਵੀ ਆਮ ਆਦਮੀ ਪਾਰਟੀ ਦਾ ਹੈ ਪਰ ਜਲੰਧਰ ਦੀ ਜਨਤਾ ਅਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ ।