Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਫਿਲੌਰ ਦੀ ਗਲੀਆਂ ‘ਚ ਨਗਨ ਅਵਸਥਾ ‘ਚ ਘੁੰਮਣ ਲੱਗੀ ਅਲੀਸ਼ਾ

ਫਿਲੌਰ ਦੀ ਗਲੀਆਂ ‘ਚ ਨਗਨ ਅਵਸਥਾ ‘ਚ ਘੁੰਮਣ ਲੱਗੀ ਅਲੀਸ਼ਾ

ਫਿਲੌਰ ਦੇ ਮੁਹੱਲਾ ਭੰਡੇਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੜਕੇ ਤੋਂ ਲੜਕੀ ਬਣੀ ਅਲੀਸ਼ਾ ਨਗਨ ਅਵਸਥਾ ‘ਚ ਗਲੀਆਂ ‘ਚ ਘੁੰਮਣ ਲੱਗੀ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਅਲੀਸ਼ਾ ਨੂੰ ਨਗਨ ਅਵਸਥਾ ‘ਚ ਘੁੰਮਦੀ ਦੇਖ ਲੋਕਾਂ ਨੇ ਉਸ ਨੂੰ ਢੱਕਿਆ ਤੇ ਉਸ ਘਰ ਅੰਦਰ ਲੈ ਗਏ। ਇਸ ਪੂਰੀ ਘਟਨਾ ਤੋਂ ਬਾਅਦ ਮੁਹੱਲਾ ਨਿਵਾਸੀਆਂ ‘ਚ ਗੁੱਸਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਗਨ ਅਵਸਥਾ ‘ਚ ਘੁੰਮਣ ਵਾਲੀ ਅਲੀਸ਼ਾ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਭੰਡੇਰਾ ਦੀ ਨਿਵਾਸੀ ਪੰਮੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਅਕਾਸ਼ ਤੋਂ ਅਲੀਸ਼ਾ ਬਣੀ ਲੜਕੀ ਰਹਿੰਦੀ ਹੈ। ਉਹ ਖੁਦ ਨੂੰ ਮਹੰਤ ਦੱਸਦੀ ਹੈ, ਪਰ ਉਸ ਦੇ ਤੌਰ-ਚੱਲਣ ਮਹੰਤਾ ਵਾਲੇ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਅਲੀਸ਼ਾ ਹਮੇਸ਼ਾ ਗਲੀ ‘ਚ ਛੋਟੇ ਕਪੜੇ ਪਾ ਕੇ ਘੁੰਮਦੀ ਹੈ। ਇੱਕ ਦਿਨ ਜਦੋਂ ਉਨ੍ਹਾਂ ਦੇ ਮੁਹੱਲੇ ‘ਚ ਕਿਸੇ ਦੀ ਮੌਤ ਹੋ ਗਈ ਤਾਂ ਅਫ਼ਸੋਸ ਕਰਨ ਆਈਆਂ ਔਰਤਾਂ ਨੇ ਉਸ ਨੂੰ ਸਹੀ ਢੰਗ ਦੇ ਕੱਪੜੇ ਪਾਉਣ ਲਈ ਕਿਹਾ। ਅਲੀਸ਼ਾ ਅਰਧ ਨਗਨ (ਛੋਟੇ ਕਪੜੇ ਪਾ ਕੇ) ਅਵਸਥਾ ‘ਚ ਘੁੰਮ ਰਹੀ ਸੀ।

ਪੰਮੀ ਨੇ ਦੱਸਿਆ ਕਿ ਅਲੀਸ਼ਾ ਇਹ ਗੱਲ ਸੁਣ ਕੇ ਭੜਕ ਗਈ ਤੇ ਆਪਣੇ ਸਾਰੇ ਕਪੜੇ ਉਤਾਰ ਦਿੱਤੇ ਤੇ ਪੂਰੀ ਤਰ੍ਹਾਂ ਨਗਨ ਅਵਸਥਾ ‘ਚ ਘੁੰਮਣ ਲੱਗੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਰੋਕਿਆ ਤੇ ਉਸ ਦੇ ਨਗਨ ਸਰੀਰ ਨੂੰ ਢੱਕ ਕੇ ਘਰ ਅੰਦਰ ਲੈ ਗਏ। ਇਸ ਪੂਰੀ ਘਟਨਾ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਿਹਾ ਹੈ ਕਿ ਅਲੀਸ਼ਾ ਖਿਲਾਫ਼ ਕਾਰਵਾਈ ਕੀਤੀ ਜਾਵੇ।