Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਮਜ਼ਦੂਰੀ ਕਰਨ ਵਾਲੀ ਨਸੀਬ ਕੌਰ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ

ਮਜ਼ਦੂਰੀ ਕਰਨ ਵਾਲੀ ਨਸੀਬ ਕੌਰ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਖੇਤੀਬਾੜੀ ਮਜ਼ਦੂਰੀ ਕਰਨ ਵਾਲੀ ਨਸੀਬ ਕੌਰ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ, ਜਦੋਂ ਉਸਦੇ ਨਾਮ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ। ਉਹ ਸੈਦੇਕੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸਦਾ ਪਰਿਵਾਰ ਕਾਫੀ ਗਰੀਬੀ ਵਿੱਚ ਜੀਵਨ ਬਿਤਾਉਂਦਾ ਸੀ। ਨਸੀਬ ਕੌਰ ਦੇ ਪਤੀ ਰਾਮ ਸਿੰਘ ਪਿਛਲੇ ਚਾਰ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ, ਪਰ ਇਸ ਵਾਰ ਉਹਨਾਂ ਨੇ ਪਤਨੀ ਦੇ ਨਾਮ ’ਤੇ 200 ਰੁਪਏ ਦੀ ਮੰਥਲੀ ਟਿਕਟ ਲਈ ਤੇ ਲਾਟਰੀ ਲੱਗ ਗਈ।

ਪਰ ਖੁਸ਼ੀ ਦੀ ਇਹ ਘੜੀ ਡਰ ਵਿੱਚ ਬਦਲ ਗਈ ਹੈ, ਕਿਉਂਕਿ ਪੰਜਾਬ ਵਿੱਚ ਲਾਟਰੀ ਜੇਤੂ ਹਾਲਾਂਕਿ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਆ ਰਹੇ ਹਨ। ਨਸੀਬ ਕੌਰ ਅਤੇ ਉਸਦੇ ਪਰਿਵਾਰ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਕਿਤੇ ਉਹ ਵੀ ਧਮਕੀਆਂ ਦਾ ਨਿਸ਼ਾਨਾ ਨਾ ਬਣ ਜਾਣ।