Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਗਿਆਨ ਸਰੋਵਰ ਭਗਤੀ ਸਤਸੰਗ ਜੰਮੂ ਵੱਲੋਂ ਰੂਹਾਨੀ ਸਤਸੰਗ ਦਾ ਆਯੋਜਨ

ਗਿਆਨ ਸਰੋਵਰ ਭਗਤੀ ਸਤਸੰਗ ਜੰਮੂ ਵੱਲੋਂ ਰੂਹਾਨੀ ਸਤਸੰਗ ਦਾ ਆਯੋਜਨ

ਜਲੰਧਰ, ਗਿਆਨ ਸਰੋਵਰ ਭਗਤੀ ਸਤਸੰਗ ਜੰਮੂ ਦੇ ਸਹਿਯੋਗ ਨਾਲ ਬਾਬਾ ਜੀ ਦਾ ਰੂਹਾਨੀ ਸਤਸੰਗ ਸੇਵਕ ਸਭਾ ਜਲੰਧਰ ਵੱਲੋਂ ਸ਼ਿਵ ਮੰਦਰ, ਭਾਰਗੋ ਕੈਂਪ ਵਿਖੇ ਭਾਵਪੂਰਣ ਤਰੀਕੇ ਨਾਲ ਕਰਵਾਇਆ ਗਿਆ। ਸਤਸੰਗ ਦੀ ਸ਼ੁਰੂਆਤ ਵੀਣਾ ਮੰਡਲੀ ਅੰਮ੍ਰਿਤਸਰ ਵੱਲੋਂ ਕੀਤੀ ਗਈ। ਇਸ ਮੌਕੇ ਗੁਰਗੱਦੀ ਦੇ ਸੇਵਾਦਾਰ ਪੰਡਿਤ ਸ਼੍ਰੀ ਬੰਸੀ ਲਾਲ ਜੀ ਨੇ ਸੁਰੀਲੇ ਭਜਨਾਂ ਨਾਲ ਸੰਗਤ ਨੂੰ ਨਿਹਾਲ ਕੀਤਾ।
ਗੁਰਗੱਦੀ ਦੇ ਹੋਰ ਸੇਵਾਦਾਰ ਸ਼੍ਰੀ ਪ੍ਰੀਤਮ ਦਾਸ ਜੀ ਨੇ ਸਤਿਗੁਰੂ ਧੰਨ ਧੰਨ ਬਾਬਾ ਭਗਤਾ ਸਾਧ ਜੀ ਦੀ ਬਾਣੀ ਗਾ ਕੇ ਸੰਗਤ ਨੂੰ ਰੂਹਾਨੀ ਆਨੰਦ ਪ੍ਰਦਾਨ ਕੀਤਾ।

ਇਸ ਦੌਰਾਨ ਸ਼੍ਰੀ ਰਾਜੂ ਹਰੀਪੁਰੀਆ ਜੀ ਨੇ ਬਾਬਾ ਜੀ ਦੇ ਭਜਨਾਂ ਦੀ ਖੂਬ ਬਰਸਾਤ ਕਰਕੇ ਸੰਗਤ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਡਾ. ਸੇਠੀ ਜੀ ਵੱਲੋਂ ਗਾਏ ਗਏ ਭਜਨਾਂ ਨਾਲ ਸਤਸੰਗ ਵਿੱਚ ਖਾਸ ਰੌਣਕ ਬਣੀ ਰਹੀ। ਸਤਸੰਗ ਦੌਰਾਨ ਪਰਮ ਸਤਿਗੁਰੂ ਸੰਤ ਬਾਬਾ ਮਨਮੋਹਨ ਦਾਸ ਮਹਾਰਾਜ ਜੀ ਨੇ ਰੂਹਾਨੀ ਪ੍ਰਵਚਨ ਕਰਦਿਆਂ ਕਿਹਾ ਕਿ “ਜਦੋਂ ਇੰਸਾਨ ਭਗਵਾਨ ਦੇ ਸਾਹਮਣੇ ਖੜਾ ਹੋਵੇ, ਤਾਂ ਅੱਖਾਂ ਕਦੇ ਵੀ ਬੰਦ ਨਹੀਂ ਕਰਨੀ ਚਾਹੀਦੀਆਂ। ਭਗਵਾਨ ਦੇ ਦਰਸ਼ਨ ਕਰਕੇ ਸੱਚ ਦੇ ਰਾਹ ‘ਤੇ ਚੱਲਣਾ ਚਾਹੀਦਾ ਹੈ। ਭਗਵਾਨ ਹਮੇਸ਼ਾ ਸੱਚੇ ਇੰਸਾਨ ਦੇ ਨਾਲ ਹੁੰਦਾ ਹੈ।”

ਬਾਬਾ ਜੀ ਨੇ ਸ਼ਬਦ ਗੁਰਬਾਣੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਅੰਤ ਵਿੱਚ ਸਭ ਨੂੰ ਆਪਣਾ ਆਸ਼ੀਰਵਾਦ ਬਖ਼ਸ਼ਿਆ। ਇਸ ਮੌਕੇ ਸ਼੍ਰੀ ਸੁਦੇਸ਼ ਕੁਮਾਰ ਜੀ, ਸੁਧੀਰ ਕੁਮਾਰ, ਜਯੋਤੀ ਜੀ, ਮਹਿੰਦਰ ਪਾਲ, ਰਮੇਸ਼ ਕੁਮਾਰ, ਰਤਨ ਲਾਲ, ਲਾਲ ਚੰਦ, ਡਾ. ਦਵਿੰਦਰ ਜੀ, ਸ਼੍ਰੀ ਰਾਜ ਕੁਮਾਰ ਜੀ, ਸ਼ੁਭਮ ਸਾਂਵਲੀਆ ਜੀ, ਨਾਲ ਹੀ ਸੰਤੋਸ਼ ਕੁਮਾਰੀ, ਸੁਦੇਸ਼ ਪ੍ਰਭਾ, ਨੀਲਮ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।