Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸਿੱਖ ਤਾਲਮੇਲ ਕਮੇਟੀ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਆਣ ਬਾਣ ਤੇ ਸ਼ਾਨ ਬਹਾਲ ਕਰਨ ਵਾਲੇ ਸਿੱਖਾਂ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲੇ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਦੀ ਨੂੰ ਅੱਜ ਦੇ ਦਿਨ ਉਸ ਵੇਲੇ ਦੀ ਸਰਕਾਰ ਵੱਲੋਂ ਫਾਂਸੀ ਦਿੱਤੀ ਗਈ ਸੀ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਅਤੇ ਮਹਾਨ ਸ਼ਹਾਦਤਾਂ ਨੂੰ ਪਰਣਾਮ ਕਰਨ ਲਈ ਅੱਜ ਸਿੱਖ ਤਾਲਮੇਲ ਕਮੇਟੀ ਦੇ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕੀਤਾ ਗਿਆ

ਜਿਸ ਵਿਚ ਸੱਭ ਤੋਂ ਪਹਿਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ੍ਰੀ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਜਾ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਮਹਾਨ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਇਸ ਮੋਕੇ ਤੇ ਬੋਲਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮਪ੍ਰੀਤ ਸਿੰਘ ਵਿਟੀ ਨੇ ਕਿਹਾ ਸਿੱਖ ਪੰਥ ਸਭ ਕੁਝ ਬਰਦਾਸਤ ਕਰ ਸਕਦਾ ਪਰ ਸਚਖੰਡ ਸ੍ਰੀ ਦਰਬਾਰ ਸਹਿਬ ਵੱਲ ਕਿਸੇ ਦੀ ਕੇਰੀ ਅੱਖ ਬਰਦਾਸਤ ਨਹੀ ਕਰ ਸਕਦਾ ਭਾਈ ਬਿਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਸਾਡੀ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਰਹਿਣਗੀਆਂ

ਉਥੇ ਸਿੱਖ ਦੁਸ਼ਮਣ ਤਾਕਤਾਂ ਨੂੰ ਇਹ ਯਾਦ ਕਰਵਾਉਂਦੀਆਂ ਰਹਿਣਗੀਆਂ ਕਿ ਸਿੱਖ ਲਈ ਸ੍ਰੀ ਹਰਿਮੰਦਰ ਸਾਹਿਬ ਜੀ ਕੀ ਸਥਾਨ ਰੱਖਦੇ ਹਨ ਇਹਨਾਂ ਦੀਆਂ ਮਹਾਨ ਕੁਰਬਾਨੀਆਂ ਨੇ ਓਹਨਾ ਨੂੰ ਸਿੱਖ ਕੋਮ ਦੇ ਮਹਾਨ ਸ਼ਹੀਦਾਂ ਦੀ ਉਸ ਲਾਈਨ ਵਿੱਚ ਸ਼ਾਮਿਲ ਕਰ ਦਿੱਤਾ ਜਿਹੜੀ ਸਿੱਖ ਪੰਥ ਲਈ ਸਦਾ ਸਦਾ ਲਈ ਅਮਰ ਹੋ ਗਏ ਹਨ ਇਸ ਮੌਕੇ ਤੇ ਮਹਿੰਦਰ ਸਿੰਘ ਬਾਜ਼ਾਰ ਸੇਖਾ ਪ੍ਰਭਜੀਤ ਸਿੰਘ ਬੇਦੀ ਬਲਵਿੰਦਰ ਸਿੰਘ ਬਰਜਿੰਦਰ ਸਿੰਘ ਜਸਪ੍ਰੀਤ ਸਿੰਘ ਹਰਵਿੰਦਰ ਸਿੰਘ ਚਿੱਟਕਾਰਾ ਤਜਿੰਦਰ ਸਿੰਘ ਸੰਤ ਨਗਰ ਇੰਦਰਜੀਤ ਸਿੰਘ ਪ੍ਰਭਜੋਤ ਸਿੰਘ ਬਾਬਾ ਪਲ ਵਿੰਦਰ ਸਿੰਘ ਅਤੇ ਮਨਮਿੰਦਰ ਸਿੰਘ ਭਾਟੀਆ ਹਾਜ਼ਰ ਸਨ