Business Khas

You are currently viewing ਬਠਿੰਡਾ ਵਿਖੇ ਮੁਲਤਾਨੀਆ ਓਵਰ ਬਰਿੱਜ ਦਾ ਰਸਮੀ ਤੌਰ ‘ਤੇ ਉਦਘਾਟਨ

ਬਠਿੰਡਾ ਵਿਖੇ ਮੁਲਤਾਨੀਆ ਓਵਰ ਬਰਿੱਜ ਦਾ ਰਸਮੀ ਤੌਰ ‘ਤੇ ਉਦਘਾਟਨ

 ਬਠਿੰਡਾ, ਅੱਜ ਬਠਿੰਡਾ ਵਿਖੇ ਮੁਲਤਾਨੀਆ ਓਵਰ ਬਰਿੱਜ ਦਾ ਰਸਮੀ ਤੌਰ ‘ਤੇ ਉਦਘਾਟਨ ਕਰਕੇ ਲੋਕ ਅਰਪਿਤ ਕੀਤਾ ਗਿਆ। ਸ਼ਹਿਰ ਦੀ ਵੰਡੀ ਹੋਈ ਆਬਾਦੀ ਨੂੰ ਆਪਸ ਵਿੱਚ ਜੋੜਨ ਵਾਲੇ ਇਸ ਬਰਿੱਜ ਨੂੰ ₹38.08 ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ।
ਇਸ ਬਰਿੱਜ ਦੇ ਬਨਣ ਨਾਲ ਜਿੱਥੇ ਲੋਕਾਂ ਨੂੰ ਆਉਣ ਜਾਣ ‘ਚ ਆਸਾਨੀ ਹੋਵੇਗੀ, ਉੱਥੇ ਹੀ ਟਰੈਫਿਕ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਆਉਣ ਵਾਲੇ ਦਿਨਾਂ ‘ਚ ਬਰਿੱਜ ਦੇ ਹੇਠਾਂ ਜਗ੍ਹਾ ਨੂੰ ਖੇਡ ਗਰਾਊਂਡ ਦੇ ਤੌਰ ‘ਤੇ ਵਿਕਸਤ ਕੀਤਾ ਜਾਵੇਗਾ। ਜਿਸ ਵਿੱਚ ਵਾਕਿੰਗ ਟਰੈਕ, ਬਾਕਸ ਕ੍ਰਿਕਟ, ਸਕੈਟਿੰਗ, ਬਾਸਕਟਬਾਲ ਕੋਰਟ ਅਤੇ ਜਿੰਮ ਸਪੇਸ ਏਰੀਆ ਬਣਾਇਆ ਜਾਵੇਗਾ। ਨਾਲ ਹੀ ਬਠਿੰਡਾ-ਫਿਰੋਜ਼ਪੁਰ ਲਾਈਨ ‘ਤੇ ਸਥਿਤ ਜਨਤਾ ਨਗਰ ਵਿਖੇ ₹50.86 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਬਰਿੱਜ ਨੂੰ ਵੀ ਮਨਜ਼ੂਰੀ ਦਿੱਤੀ ਗਈ। ਲੋਕਾਂ ਨੂੰ ਸੁੱਖ-ਸਹੂਲਤਾਂ ਦੇਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ। ਅਸੀਂ ਆਪਣੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਾਂ।