ਗੁਰਦਾਸਪੁਰ ਤੋਂ ਕਲਾਨੌਰ ਰੋਡ ਤੇ ਪਿੰਡ ਬਿਸ਼ਨ ਕੋਟ ਨੇੜੇ ਇੱਕ ਵੱਡਾ ਸੜਕ ਹਾਦਸਾ ਨੂੰ ਵਾਪਰਿਆ ਹੈ। ਜਿੱਥੇ ਇੱਕ ਸਕੂਲ ਵੈਨ ਅਤੇ ਟਰੱਕ ਦੇ ਵਿੱਚਕਾਰ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਸਕੂਲ ਵੈਨ ਵਿੱਚ ਸਵਾਰ 9 ਦੇ ਕਰੀਬ ਸਰਕਾਰੀ ਅਧਿਆਪਕ ਜ਼ਖ਼ਮੀ ਹੋ ਗਏ। ਜਿਨਾਂ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ਼ ਲਈ ਭੇਜਿਆ ਗਿਆ ਹੈ। ਸਕੂਲ ਵੈਨ ਵਿੱਚ 15 ਦੇ ਕਰੀਬ ਅਧਿਆਪਕ ਸਵਾਰ ਸਨ ਜੋ ਕਿ ਸਕੂਲ ਵੈਨ ਵਿੱਚ ਸਵਾਰ ਹੋਕੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਡਿਊਟੀ ‘ਤੇ ਜਾ ਰਹੇ ਸਨ।
ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਹੋਈ ਅਧਿਆਪਕ ਸ਼ੈਲੀ ਸੈਣੀ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਫਤਿਹਗੜ੍ਹ ਚੂੜੀਆਂ ਇੱਕ ਪ੍ਰਾਈਵੇਟ ਸਕੂਲ ਵੈਨ ਵਿੱਚ ਸਵਾਰ ਹੋਕੇ 15 ਦੇ ਕਰੀਬ ਸਰਕਾਰੀ ਅਧਿਆਪਕ ਆਪਣੀ ਡਿਊਟੀ ਉੱਪਰ ਜਾ ਰਹੇ ਸਨ ਅਤੇ ਰਸਤੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ।
