Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਕਿਸ਼ਨਗੜ੍ਹ ਚੌਕ ਦੇ ਕੋਲ ਬਰਿਸਟਾ ਕੈਫੇ ਦੇ ਨੇੜੇ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗਰੀ ਨੂੰ ਲੈ ਕੇ ਵਿਵਾਦ

ਕਿਸ਼ਨਗੜ੍ਹ ਚੌਕ ਦੇ ਕੋਲ ਬਰਿਸਟਾ ਕੈਫੇ ਦੇ ਨੇੜੇ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗਰੀ ਨੂੰ ਲੈ ਕੇ ਵਿਵਾਦ

ਜਲੰਧਰ ਦੇ ਨੇੜੇ ਅਲਾਵਲਪੁਰ ਰੋਡ ‘ਤੇ ਪੁਲਿਸ ਤੇ ਬਦਮਾਸ਼ ਵਿਚਕਾਰ ਐਨਕਾਊਂਟਰ ਹੋਇਆ ਹੈ। ਇਸ ਦੌਰਾਨ ਬਦਮਾਸ਼ ਜ਼ਖ਼ਮੀ ਹੋ ਗਿਆ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਬਦਮਾਸ਼ ਦੇ ਹੱਥ ‘ਤੇ ਗੋਲੀ ਲੱਗੀ ਹੈ। ਬਦਮਾਸ਼ ਨੂੰ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਆ ਹੈ। ਇਹ ਬਦਮਾਸ਼ ਪੈਟਰੋਲ ਪੰਪ ਦੇ ਬਾਹਰ ਗੋਲੀਬਾਰੀ ਦੀ ਘਟਨਾ ‘ਚ ਸ਼ਾਮਲ ਸੀ। ਪੁਲਿਸ ਨੇ ਇਸ ਮਾਮਲੇ ‘ਚ ਦੋ ਬਦਮਾਸ਼ਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਇਸ ਦੀ ਭਾਲ ਕੀਤੀ ਜਾ ਰਹੀ ਸੀ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਆ ਕਿ 19 ਦਸੰਬਰ ਨੂੰ ਕਿਸ਼ਨਗੜ੍ਹ ਚੌਕ ਦੇ ਕੋਲ ਬਰਿਸਟਾ ਕੈਫੇ ਦੇ ਨੇੜੇ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗਰੀ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਵਿਵਾਦ ਦੌਰਾਨ ਪੈਟਰੋਲ ਪੰਪ ਦੇ ਬਾਹਰ 3 ਕਾਰਾਂ ‘ਚ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਘਟਨਾ ‘ਚ ਦੋ ਲੋਕ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ‘ਚ ਦੋਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉੱਥੇ ਹੀ, ਆਦਮਪੁਰ ਦੀ ਡੀਐਸਪੀ ਦੀ ਅਗਵਾਈ ‘ਚ ਟੀਮਾਂ ਤੈਨਾਤ ਕਰ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਮਾਮਲੇ ‘ਚ ਭੁਲੱਥ ਦੇ ਰਹਿਣ ਵਾਲੇ ਮੁੱਖ ਸ਼ੂਟਰ ਲਵਪ੍ਰੀਤ ਉਰਫ਼ ਲਵੀ ਨੂੰ ਲੈ ਕੇ ਗੁਪਤ ਸੂਚਨਾ ਮਿਲੀ ਕਿ ਉਹ ਅਲਾਵਲਪਰ ‘ਚ ਘੁੰਮ ਰਿਹਾ ਹੈ।