Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਯੂਪੀ ‘ਚ ਰੀਲ ਬਣਾਉਣ ਦੇ ਸ਼ੌਕ ਨੇ ਲਈ ਨੌਜਵਾਨ ਦੀ ਜਾਨ, ਫਲਾਈਓਵਰ ਦੇ ਭਾਰੀ ਸਲੈਬ ਹੇਠ ਦੱਬਣ ਕਾਰਨ ਮੌਕੇ ‘ਤੇ ਹੋਈ ਮੌਤ

ਯੂਪੀ ‘ਚ ਰੀਲ ਬਣਾਉਣ ਦੇ ਸ਼ੌਕ ਨੇ ਲਈ ਨੌਜਵਾਨ ਦੀ ਜਾਨ, ਫਲਾਈਓਵਰ ਦੇ ਭਾਰੀ ਸਲੈਬ ਹੇਠ ਦੱਬਣ ਕਾਰਨ ਮੌਕੇ ‘ਤੇ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਨਵਾਬਗੰਜ ਥਾਣਾ ਖੇਤਰ ਦੇ ਬਿਜੌਰਿਆ ਰੇਲਵੇ ਸਟੇਸ਼ਨ ਨੇੜੇ ਇੱਕ ਨਿਰਮਾਣ ਅਧੀਨ ਫਲਾਈਓਵਰ ‘ਤੇ ਰੀਲ ਬਣਾ ਰਹੇ 22 ਸਾਲਾ ਨੌਜਵਾਨ ਮੁਹੰਮਦ ਫੈਜ਼ਾਨ ਦੀ ਦਰਦਨਾਕ ਹਾਦਸੇ ਵਿੱਚ ਜਾਨ ਚਲੀ ਗਈ। ਪੇਸ਼ੇ ਤੋਂ ਹੇਅਰ ਡਰੈਸਰ ਫੈਜ਼ਾਨ ਆਪਣੇ ਪਿੱਛੇ ਰੋਂਦਾ-ਕੁਰਲਾਉਂਦਾ ਪਰਿਵਾਰ ਛੱਡ ਗਿਆ ਹੈ। ਇਹ ਪੂਰੀ ਘਟਨਾ ਬਿਜੌਰਿਆ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਦੀ ਹੈ।ਜਾਣਕਾਰੀ ਅਨੁਸਾਰ, ਇੱਥੇ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਕਾਰਨ ਸੜਕ ਕਿਨਾਰੇ ਸੀਮਿੰਟ ਦੇ ਭਾਰੀ-ਭਰਕਮ ਸਲੈਬ ਰੱਖੇ ਹੋਏ ਸਨ।

ਰਿਛੋਲਾ ਪਿੰਡ ਦਾ ਰਹਿਣ ਵਾਲਾ ਫੈਜ਼ਾਨ ਆਪਣੇ ਦੋਸਤ ਅਨੁਜ ਨਾਲ ਉੱਥੇ ਘੁੰਮਣ ਗਿਆ ਸੀ। ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਲਈ ਫੈਜ਼ਾਨ ਇਕ ਸਲੈਬ ‘ਤੇ ਚੜ੍ਹ ਗਿਆ ਅਤੇ ਪੋਜ਼ ਦੇਣ ਲੱਗਾ।ਇਸ ਦੌਰਾਨ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਉਹ ਹੇਠਾਂ ਡਿੱਗ ਪਿਆ। ਹਾਦਸੇ ਦੀ ਵਿਡੰਬਨਾ ਦੇਖੋ ਕਿ ਜਿਵੇਂ ਹੀ ਉਹ ਹੇਠਾਂ ਡਿੱਗਿਆ, ਉੱਪਰ ਰੱਖਿਆ ਇੱਕ ਭਾਰੀ ਸਲੈਬ ਖਿਸਕ ਕੇ ਸਿੱਧਾ ਉਸ ਦੇ ਸਿਰ ‘ਤੇ ਆ ਡਿੱਗਿਆ। ਭਾਰੀ ਵਜ਼ਨ ਹੇਠ ਦੱਬਣ ਕਾਰਨ ਫੈਜ਼ਾਨ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਘਰ ਵਿੱਚ ਚੀਕ-ਚੁਪਾਲ ਮਚ ਗਈ। ਪਿਤਾ ਮਹਿੰਦੀ ਹਸਨ ਨੇ ਦੱਸਿਆ ਕਿ ਫੈਜ਼ਾਨ ਸ਼ਾਮ ਨੂੰ ਦੋਸਤ ਨਾਲ ਘੁੰਮਣ ਨਿਕਲਿਆ ਸੀ, ਉਨ੍ਹਾਂ ਨੂੰ ਕੀ ਪਤਾ ਸੀ ਕਿ ਉਹ ਹੁਣ ਕਦੇ ਵਾਪਸ ਨਹੀਂ ਪਰਤੇਗਾ। ਛੇ ਭੈਣ-ਭਰਾਵਾਂ ਵਿੱਚ ਫੈਜ਼ਾਨ ਸਭ ਦਾ ਲਾਡਲਾ ਸੀ। ਗ਼ਮਗੀਨ ਪਰਿਵਾਰ ਨੇ ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਨੂੰ ਘਰ ਲੈ ਗਏ।