Business Khas

You are currently viewing ਪੰਜਾਬ ‘ਚ ਤੇਲ-ਗੈਸ ਦਾ ਕੋਈ ਸੰਕਟ ਨਹੀਂ- CM ਮਾਨ

ਪੰਜਾਬ ‘ਚ ਤੇਲ-ਗੈਸ ਦਾ ਕੋਈ ਸੰਕਟ ਨਹੀਂ- CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਤੇ ਕੱਲ੍ਹ ਯਾਨੀ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਸੀਐਮ ਮਾਨ ਨੇ ਕਿਹਾ ਕਿ ਦੇਸ਼ ਵਿੱਚ ਲੌਕਡਾਊਨ ਲੱਗਣ ਵਾਲੀ ਕੋਈ ਸਥਿਤੀ ਨਹੀਂ ਹੈ। ਪੰਜਾਬ ਵਿੱਚ ਪੈਟ੍ਰੋਲ ਦਾ 12 ਦਿਨ ਅਤੇ ਡੀਜ਼ਲ ਦਾ 14 ਦਿਨ ਅਤੇ ਗੈਸ ਦਾ 6 ਦਨ ਦਾ ਸਟਾਕ ਬਾਕੀ ਹੈ। 2 ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਹੀ ਸਟਾਕ ਰਹਿੰਦਾ ਸੀ, ਉਸ ਵੇਲੇ ਜੰਗ ਨਹੀਂ ਲੱਗੀ ਸੀ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੰਪ ‘ਤੇ ਲੱਗੀਆਂ ਲਾਈਨਾਂ ਦੀ ਜਾਂਚ ਦੇ ਲਈ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕਿਸੇ ਵੀ ਪੰਪ ‘ਤੇ ਘੱਟ ਤੇਲ ਦੇਣ ‘ਤੇ ਵੀ ਸਾਡੀ ਪੂਰੀ ਨਜ਼ਰ ਹੈ। ਜਾਂਚ ਦੇ ਲਈ ਪੂਰੀ ਟੀਮ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਪੈਟਰੋਲ ਪੰਪ ਨੂੰ ਰੁਟੀਨ ਦੀ ਤਰ੍ਹਾਂ ਇਸਤੇਮਾਲ ਕਰਨ। ਸੀਐਮ ਮਾਨ ਨੇ ਕਿਹ ਕਿ ਅਸੀਂ ਸ਼ਹਿਰਾਂ ਦੀ ਤਰ੍ਹਾਂ ਪਿੰਡਾ ਵਿੱਚ ਸਿਲੰਡ ਦੀ ਬੁਕਿੰਗ ਦਾ ਸਮਾਂ 45 ਦਿਨ ਤੋਂ ਘੱਟਾ ਕੇ 25 ਦਿਨ ਕਰਨ ਦੇ ਲਈ ਕਿਹਾ ਗਿਆ ਹੈ।