Business Khas

You are currently viewing ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ

ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ

ਜਲੰਧਰ, ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜਿਲ੍ਹਾ ਜਲੰਧਰ ਦੇ ਅਧਿਆਪਕਾਂ ਦੇ ਵਫਦ ਵਲੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਦੀ ਅਗਵਾਈ ਸੁਰਿੰਦਰ ਕੁਮਾਰ ਪੁਆਰੀ ਅਤੇ ਕਰਨੈਲ ਫਿਲੌਰ ਨੇ ਕੀਤੀ। ਇਸ ਸਮੇਂ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਚਰਨਜੀਤ ਸਿੰਘ ਚੰਨੀ ਨਾਲ਼ ਵਿਸਥਾਰ ਵਿੱਚ ਗੱਲ ਕੀਤੀ ਗਈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਰਾਜ ਸਭਾ ਵਿੱਚ ਸੰਸਦ ਮੈਂਬਰ ਜੋਹਨ ਬਿਰਟਾਸ (ਸੀ ਪੀ ਆਈ ਐੱਮ) ਕੇਰਲਾ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ ਤਰੁੰਤ ਪਾਸ ਕਰਾਉਣ ਵਿਚ ਸਹਿਯੋਗ ਕੀਤਾ ਜਾਵੇ। ਇਸ ਸਮੇਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਗੂਆਂ ਨੂੰ ਯਕੀਨ ਦੁਆਇਆ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਇਸ ਬਿੱਲ ਨੂੰ ਪਾਸ ਕਰਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।

ਪੁਰਾਣੀ ਪੈਨਸ਼ਨ ਸਕੀਮ ਤੇ ਓਹਨਾਂ ਕਿਹਾ ਹੈ ਕਿ ਜਿੱਥੇ ਜਿੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਹਨ ਉੱਥੇ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ ਜਿਸ ਦੀ ਉਦਾਹਰਣ ਰਾਜਸਥਾਨ ਤੇ ਹਿਮਾਚਲ ਹਨ, ਓਹਨਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪੱਤਰ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਸਰਕਾਰ ਬਣਨ ਤੇ ਲਾਗੂ ਵੀ ਕੀਤਾ ਜਾਵੇਗਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ਜਿਹਨਾਂ ਵਿਚ ਜਸਪਾਲ ਸੰਧੂ, ਲੇਖ ਰਾਜ ਪੰਜਾਬੀ, ਬੂਟਾ ਰਾਮ ਅਕਲਪੂਰ, ਕੁਲਵੰਤ ਰੁੜਕਾ, ਬਖਸ਼ੀ ਰਾਮ, ਰਾਜਿੰਦਰ ਕੰਗ, ਹਰੀਸ਼ ਕੁਮਾਰ ਔਜਲਾ, ਸੰਦੀਪ ਕੁਮਾਰ, ਰਣਜੀਤ ਸਿੰਘ, ਸਰਬਜੀਤ ਢੇਸੀ, ਰੂਪੇਸ਼ਨਾਰ, ਕਰਨੈਲ ਮਹਲਾਂ, ਗੁਰਚਰਨ ਪਰਤਬਪੂਰਾ, ਵਿਸ਼ਾਲ ਸੈਣੀ, ਵਿਕਾਸ ਸੈਣੀ, ਦੀਪਕ ਕੁਮਾਰ, ਜਗਸੀਰ ਫ਼ਿਲੌਰ, ਪ੍ਰੇਮ ਪਾਲ, ਭੋਲਾ ਨਾਥ ਆਦਿ ਹਾਜ਼ਰ ਸਨ