Business Khas

Latest news
ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ 80ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ 80ਵਾਂ ਆਜ਼ਾਦੀ ਦਿਹਾੜਾ : ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਕੂਲਾਂ ਤੇ ਕਾਲਜਾਂ ’ਚ 17 ਨੂੰ ਛੁੱਟੀ ਦਾ ਐਲਾਨ ਅੰਬਾਲਾ ਵਿਖੇ ਸਿੱਖ ਸੰਗਤਾਂ ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁਟਣ ਦੀ ਜੋਰਦਾਰ ਨਿੰਦਾ ਸਿੱਖ ਤਾਲਮੇਲ ਕਮੇਟੀ ਮਾਸਟਰ ਹਰਜੀਤ ਸਿੰਘ ਦੇ ਘਰ ਖੁਸ਼ੀਆਂ ਆਈਆਂ
You are currently viewing ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ

ਆਸਟ੍ਰੇਲੀਆ ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ

ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ 15 ਭਾਰਤੀ ਪਹੁੰਚੇ, ਦੱਸ ਦਈਏ ਕਿ ਇਨ੍ਹਾਂ 15 ਲੋਕਾਂ ’ਚ 11 ਨੌਜਵਾਨ ਪੰਜਾਬ ਤੋਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਰਿਸੀਵ ਕੀਤਾ ਗਿਆ। ਡਿਪੋਰਟ ਹੋਏ ਪੰਜਾਬੀਆਂ ਦਾ ਨਾਂ ਦੱਸ ਦਈਏ ਕਿ ਜਸਵੰਤ ਸਿੰਘ, ਅੰਗਰੇਜ ਸਿੰਘ, ਸਤਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਸ਼ਰੂਤੀ ਸ਼ਰਮਾ, ਰਣਜੀਤ ਸਿੰਘ ਹਰਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਡਿਪੋਰਟ ਕੀਤਾ ਗਿਆ ਹੈ। ਸੀਐੱਮ ਮਾਨ ਨੇ ਦਿੱਤੀ ਸੀ ਜਾਣਕਾਰੀ ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਆਉਣ ਵਾਲੇ 15 ਭਾਰਤੀਆਂ ’ਚੋਂ 11 ਪੰਜਾਬੀ ਨੌਜਵਾਨ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਸੂਚੀ ਵਿੱਚ ਸਿਰਫ਼ ਗ੍ਰਹਿ ਰਾਜ ਪੰਜਾਬ ਲਿਖਿਆ ਗਿਆ ਹੈ। ਕੁੱਲ 15 ਲੋਕਾਂ ਦੀ ਸੂਚੀ ਹੈ, ਜਿਸ ਵਿੱਚ 2 ਤੇਲੰਗਾਨਾ ਤੋਂ, 1 ਹਰਿਆਣਾ ਤੋਂ ਅਤੇ 1 ਉੱਤਰਾਖੰਡ ਤੋਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਟਰੰਪ ਨੇ ਜਹਾਜ਼ ਭੇਜਿਆ ਸੀ, ਉਦੋਂ ਤੋਂ ਅਮਰੀਕਾ ਤੋਂ ਡਿਪੋਰਟੇਸ਼ਨ ਸ਼ੁਰੂ ਹੋਈ ਸੀ, ਅਸੀਂ ਆਪਣੇ ਵੱਲੋਂ ਉਨ੍ਹਾਂ ਦੇ ਪੁਨਰਵਾਸ ਵਿੱਚ ਲੱਗੇ ਹੋਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਆ ਰਹੇ ਹਨ, ਉਨ੍ਹਾਂ ਨੇ ਡਿਪੋਰਟੇਸ਼ਨ ਦਾ ਦਰਦ ਝੱਲਿਆ ਹੈ।