ਜਲੰਧਰ ਦੇ ਪੰਜਾਬੀ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਨੈਤਿਕ ਸਿੱਖਿਆ ਇਮਤਿਹਾਨ ਸਫ਼ਲਤਾਪੂਰਵਕ ਕਰਵਾਇਆ ਗਿਆ ਸੀ। ਇਸ ਇਮਤਿਹਾਨ ਦਾ ਨਤੀਜਾ 10 ਮਈ, 2026 ਨੂੰ ਵਿਕਟੋਰੀਆ ਗਾਰਡਨ, ਪਰਾਗਪੁਰ, ਜਲੰਧਰ ਵਿਖੇ ਜਲੰਧਰ -ਕਪੂਰਥਲਾ ਜੋ਼ਨ ਗੁਰੂ ਗੋਬਿੰਦ ਸਿੰਘ ਸਟੱਡੀਸਰਕਲ ਵੱਲੋਂ ਅਧਿਆਪਕ ਇਨਾਮ ਵੰਡ ਸਮਾਗਮ ਰਾਹੀਂ ਉਲੀਕਿਆ ਗਿਆ।
ਕਾਲਜ ਵਿਚੋਂ ਆਂਚਲ (ਬੀ.ਏ 6th ਸਮੈਸਟਰ) ਨੇ ਪਹਿਲਾਂ ਸਥਾਨ,ਕੋਮਲ ਅਤੇ ਕੋਮਲਪ੍ਰੀਤ (ਬੀ.ਏ4thਸਮੈਸਟਰ)ਨੇ ਦੂਜਾ ਸਥਾਨ ਅਤੇ ਜਸਕੀਰਨ ਕੌਰ (ਬੀ.ਏ 6thਸਮੈਸਟਰ),ਜੰਨਤ (ਬੀ.ਏ4th ਸਮੈਸਟਰ) ਨੇ ਤੀਸਰਾ ਸਥਾਨ ਹਾਸਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ 'ਤੇ ਵਿਸ਼ੇਸ਼ ਸਹਿਯੋਗ ਦੇਣ ਲਈ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ,ਜਿਸ ਵਿੱਚ ਕਾਲਜ ਪ੍ਰਿੰਸੀਪਲ ਮੈਡਮ ਡਾ ਸਰਬਜੀਤ ਕੌਰ ਰਾਏ, ਮੈਡਮ ਡਾ ਅਕਾਲ ਅੰਮ੍ਰਿਤ ਕੌਰ (ਮੁਖੀ ਪੰਜਾਬੀ ਵਿਭਾਗ),ਮੈਡਮ ਸੁਖਬੀਰ ਕੌਰ ਅਤੇ ਮੈਡਮ ਤ੍ਰਿਸ਼ਨਾ ਦੇਵੀ ਸ਼ਾਮਿਲ ਸਨ। ਪ੍ਰਿੰਸੀਪਲ ਮੈਡਮ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਲੰਧਰ-ਕਪੂਰਥਲਾ ਜੋ਼ਨ ਅਤੇ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਡਾ ਅਕਾਲ ਅੰਮ੍ਰਿਤ ਕੌਰ ਦੇ ਨਾਲ ਮੈਡਮ ਸੁਖਬੀਰ ਕੌਰ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਇਮਤਿਹਾਨ ਵਿਦਿਆਰਥੀਆਂ ਦੇ ਨੈਤਿਕ ਵਿਕਾਸ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸਿੱਖਿਆ ਸਿਰਫ਼ ਵਿਦਿਆ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਚੰਗੇ ਨਾਗਰਿਕ ਬਣਾਉਣ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
