Business Khas

You are currently viewing ਗ੍ਰੀਨ ਮਾਡਲ ਟਾਊਨ ਦੀ ਖਰਾਬ ਸੜਕ ਆਖਿਰਕਾਰ ਬਣੀ

ਗ੍ਰੀਨ ਮਾਡਲ ਟਾਊਨ ਦੀ ਖਰਾਬ ਸੜਕ ਆਖਿਰਕਾਰ ਬਣੀ

ਜਲੰਧਰ, (ਸੰਜੇ ਸ਼ਰਮਾ/ਟਿੰਕੂ ਕੋਮਲ) – ਗ੍ਰੀਨ ਮਾਡਲ ਟਾਊਨ ਨੇੜੇ ਸ਼ਮਸ਼ਾਨ ਘਾਟ ਕੋਲ ਕਾਫੀ ਸਮੇਂ ਤੋਂ ਖਰਾਬ ਪਈ ਸੜਕ ਨੂੰ ਆਖਿਰਕਾਰ ਪ੍ਰਸ਼ਾਸਨ ਵੱਲੋਂ ਤਿਆਰ ਕਰਵਾ ਦਿੱਤਾ ਗਿਆ ਹੈ। ਇਲਾਕਾ ਵਾਸੀਆਂ ਨੇ ਇਸ ਕੰਮ ਲਈ ਪ੍ਰਸ਼ਾਸਨ ਦੀ ਸਰਾਹਨਾ ਕੀਤੀ ਹੈ।

ਜਾਣਕਾਰੀ ਅਨੁਸਾਰ, ਇਸ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਹੀ ਖਰਾਬ ਸੀ, ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕ ਸੜਕ ਵਿੱਚ ਪਏ ਖੱਡਿਆਂ ਕਾਰਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਸ਼ਮਸ਼ਾਨ ਘਾਟ ਨੇੜੇ ਹੋਣ ਕਾਰਨ ਇਥੋਂ ਲੰਘਣ ਵਾਲੇ ਬਜ਼ੁਰਗਾਂ ਅਤੇ ਹੋਰ ਲੋਕਾਂ ਲਈ ਵੀ ਇਹ ਸੜਕ ਵੱਡੀ ਸਮੱਸਿਆ ਬਣੀ ਹੋਈ ਸੀ।

ਇਸ ਮਸਲੇ ਨੂੰ ਅਦਾਰਾ ਫਾਸਟਵੇਅਰ ਰਿਪੋਰਟ ਵੱਲੋਂ ਉਜਾਗਰ ਕੀਤਾ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਸੜਕ ਦੀ ਮੁਰੰਮਤ ਕਰਵਾ ਦਿੱਤੀ ਗਈ। ਇਸ ਤੋਂ ਇਲਾਵਾ  ਸਿਵਰੇਜ ਲੀਕੇਜ ਦੀ ਸਮੱਸਿਆ ਨੂੰ ਵੀ ਵੀਡੀਓ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਨੂੰ ਵੀ ਠੀਕ ਕਰਵਾ ਦਿੱਤਾ ਗਿਆ ਹੈ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਹ ਕੰਮ ਕਾਬਿਲ-ਏ-ਤਾਰੀਫ਼ ਹੈ। ਸੜਕ ਬਣਨ ਨਾਲ ਹੁਣ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਆਵਾਜਾਈ ਵੀ ਸੁਚੱਜੀ ਹੋ ਗਈ ਹੈ।