Business Khas

Latest news
ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਗਿੱਪੀ ਗਰੇਵਾਲ ਦਾ ਏਅਰ ਕੈਨੇਡਾ 'ਤੇ ਦੋਸ਼; ਬਿਜ਼ਨਸ ਕਲਾਸ ਦੀ ਟਿਕਟ ਦੀ ਅਦਾਇਗੀ ਦੇ ਬਾਵਜੂਦ ਇਕਾਨਮੀ ਸੀਟ ਦਿੱਤੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ‘ਨਾਨਾ’, ਪੰਜਾਬੀਆਂ ਨਾਲ ਸੀ ਲਗਾਵ GST काउंसिल की बैठक से कारोबारियों को राहत की उम्मीद ਲੰਗਰ ਹਾਲ ’ਤੇ ਹਮਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਨਾ ਪਾਟੇਕਰ ਨੇ ਲੰਮਾ ਸਫ਼ਰ ਤੈਅ ਕੀਤਾ ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਜਤਾਇਆ ਵਿਸ਼ਵਾਸ ਪੀੜਤਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਪੰਜਾਬ ਪੁਲਿਸ 'ਤੇ ਲੱਗੇ ਦੋਸ਼ਾਂ ਦੀ ਵੀ ਹੋਵੇ ਜਾਂਚ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਸ੍ਰੀ ਆਨੰਦਪੁਰ ਸਾਹਿਬ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
You are currently viewing ਦਾਣਾ ਮੰਡੀ ਗਾਂਧੀ ਕੈਂਪ ਦੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਗਾਏ ਗੰਭੀਰ ਆਰੋਪ

ਦਾਣਾ ਮੰਡੀ ਗਾਂਧੀ ਕੈਂਪ ਦੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਗਾਏ ਗੰਭੀਰ ਆਰੋਪ

ਜਲੰਧਰ, ਦਾਣਾ ਮੰਡੀ ਗਾਂਧੀ ਕੈਂਪ ਇਲਾਕੇ ਦੇ ਰਹਿਣ ਵਾਲੇ ਜਤਿੰਦਰ ਉਰਫ ਟੋਨੀ ਨਾਮਕ ਵਿਅਕਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿੱਚ ਜਤਿੰਦਰ ਟੋਨੀ ਨੇ ਆਪਣੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਸ ਨੇ ਇਕ ਮੁਸਲਿਮ ਕੁੜੀ ਨਾਲ ਵਿਆਹ ਕਰਵਾਇਆ ਹੈ, ਜਿਸ ਕਾਰਨ ਪਰਿਵਾਰ ਉਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦੇ ਰਿਹਾ।

ਵੀਡੀਓ ਵਿੱਚ ਉਸ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਉਸ ਨੇ ਪੁਲਿਸ ਡਵੀਜ਼ਨ ਨੰਬਰ 2 ਦੇ ਸਬ ਇੰਸਪੈਕਟਰ ਰਘਬੀਰ ਸਿੰਘ ’ਤੇ ਵੀ ਆਰੋਪ ਲਗਾਏ ਕਿ ਉਹ ਉਸ ਦੇ ਪਰਿਵਾਰ ਨਾਲ ਮਿਲੇ ਹੋਏ ਹਨ ਅਤੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਡਰਾ-ਧਮਕਾ ਰਹੇ ਹਨ।

ਜਤਿੰਦਰ ਟੋਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

 ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਜਦੋਂ ਇਸ ਸਬੰਧੀ ਡਵੀਜਨ 2 ਦੇ ਪੁਲਿਸ ਅਧਿਕਾਰੀ 9592914112 ’ਤੇ ਫੋਨ ਸੰਪਰਕ ਕੀਤਾ ਤਾਂ ਰਘਬੀਰ ਸਿੰਘ ਨੇ ਦੱਸਿਆ ਕਿ ਝੂਠ ਬੋਲ ਕੇ ਵੀਡੀਓ ਵਾਇਰਲ ਕਰ ਰਿਹਾ ਹੈ। ਆਪਣੇ ਮਾਂ ਪਿਓ ਨਾਲ ਲੜਾਈ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਟੋਨੀ ਦੇ ਪਰਿਵਾਰਕ ਮੈਂਬਰ ਸਾਨੂੰ ਕਹਿੰਦੇ ਹਨ ਕਿ ਇਹ ਤੰਗ ਕਰਦਾ ਹੈ। ਘਰ ਵਿਚ ਕਦੇ ਕਿਸੇ ਨੂੰ ਲੈ ਆਉਂਦਾ ’ਤੇ ਕਦੇ ਕਿਸੇ ਨੂੰ ਘਰ ਲਿਆਂਦਾ ਹੈ।