Business Khas

Latest news
ਸਕੂਲ ਆਫ਼ ਐਮੀਨੈਂਸ ਮਕਸੂਦਾਂ ਵਿਖੇ ਮੇਅਰ ਵਨੀਤ ਧੀਰ ਨੇ ਪੇਰੈਂਟਸ-ਟੀਚਰਜ਼ ਮੀਟਿੰਗ ਵਿੱਚ ਕੀਤੀ ਸ਼ਮੂਲੀਅਤ ਪੈਸਕੋ ਇਕ ਵਿਸ਼ਾਲ ਤੇ ਬਹੁਪੱਖੀ ਸੰਸਥਾ ਬਣੀ : ਲੈਫ.ਕਰਨਲ ਭੁਪਿੰਦਰ ਭੋਲਾ ਜਲੰਧਰ ’ਚ ਹੋਣਗੇ ਸ਼ਤਰੰਜ, ਵਾਲੀਬਾਲ ਤੇ ਟੇਬਲ ਟੈਨਿਸ ਦੇ ਰਾਜ ਪੱਧਰੀ ਮੁਕਾਬਲੇ ਪੰਜਾਬ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗਾ; ਸਾਰੇ ਪ੍ਰਬੰਧ ਗਲੋਬਲ ਮਾਪਦੰਡਾਂ... ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 61 ’ਚ 1.09 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ CJI सूर्यकांत ने दिल्ली मेट्रो स्टेशन बंद रहने पर जताई चिंता ਗੁਰੂ ਘਰਾਂ ਦੀ ਸੁਰੱਖਿਆ ਦੇ ਵਿਸੇਸ ਉਪਰਾਲੇ ਕੀਤੇ ਜਾਣ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਉੱਠੇ ਗੰਭੀਰ ਸਵਾਲ, ਸਫ਼ਾਈ ਤੋਂ ਲੈ ਕੇ ਵ੍ਹੀਲਚੇਅਰ ਤੱਕ ਮਾੜੇ ਹਾਲਾਤ नाना पाटेकर के निधन पर तनुश्री दत्ता ने बोली कड़वी बातें, AICWA ने लगाई फटकार ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ
You are currently viewing ਮੇਰੀ ਰਸੋਈ ਯੋਜਨਾ ਸੰਬੰਧੀ ਘਟੀਆ ਰਾਜਨੀਤੀ ਕਰ ਰਹੇ ਆਪ ਆਗੂ: ਰਜਿੰਦਰ ਬੇਰੀ

ਮੇਰੀ ਰਸੋਈ ਯੋਜਨਾ ਸੰਬੰਧੀ ਘਟੀਆ ਰਾਜਨੀਤੀ ਕਰ ਰਹੇ ਆਪ ਆਗੂ: ਰਜਿੰਦਰ ਬੇਰੀ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਨੀਲੇ ਕਾਰਡ ਧਾਰਕਾਂ ਲਈ ਜੋ ਮੇਰੀ ਰਸੋਈ ਯੋਜਨਾ ਦੇ ਤਹਿਤ ਰਾਸ਼ਨ ਕਿਟਾਂ ਵੰਡਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ , ਇਸ ਦੇ ਅਧੀਨ ਪੰਜਾਬ ਸਰਕਾਰ ਵਲੋ ਜੋ ਸਵੈ ਘੋਸ਼ਣਾ ਭਰਨ ਲਈ ਕਿਹਾ ਗਿਆ ਹੈ , ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੇ ਪੱਧਰ ਤੇ ਆਪਣੀ ਫ਼ੋਟੋ ਲਗਵਾ ਕੇ ਆਪਣੀ ਮਸ਼ਹੂਰੀ ਲਈ ਫਾਰਮ ਜਾਰੀ ਕਰ ਦਿੱਤੇ ਹਨ ਅਤੇ ਡੀਪੂ ਹੋਲਡਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਨੀਲੇ ਕਾਰਡ ਧਾਰਕ ਦਾ ਫਾਰਮ ਭਰਿਆ ਜਾਵੇ ਅਤੇ ਇਸ ਫਾਰਮ ਵਿੱਚ ਉਸ ਵਿਅਕਤੀ ਦਾ ਆਧਾਰ ਕਾਰਡ ਨੰਬਰ, ਵੋਟਰ ਕਾਰਡ ਨੰਬਰ, ਮੋਬਾਈਲ ਨੰਬਰ ਮੰਗਿਆ ਜਾ ਰਿਹਾ ਹੈ ਜੋ ਕਿ ਸਿਰਫ਼ ਲੋਕਾਂ ਦਾ ਡਾਟਾ ਅਤੇ ਮੋਬਾਈਲ ਨੰਬਰ ਇਕੱਠਾ ਕਰਨ ਦਾ ਕੰਮ ਹੈ, ਇਸ ਤੋ ਇਲਾਵਾ ਹੋਰ ਕੁਝ ਨਹੀ । ਕਿਉਕਿ ਜਿਨਾਂ ਲੋਕਾਂ ਦੇ ਨੀਲੇ ਕਾਰਡ ਪਿਛਲੀਆਂ ਸਰਕਾਰਾਂ ਦੇ ਸਮੇਂ ਬਣੇ ਹਨ ਉਨਾਂ ਦਾ ਡਾਟਾ ਤਾ ਪਹਿਲਾ ਹੀ ਸਰਕਾਰ ਕੋਲ ਉਪਲਬਧ ਹੈ , ਫਿਰ ਦੋਬਾਰਾ ਫਾਰਮ ਰਾਹੀ ਪਰਿਵਾਰ ਦੀ ਜਾਣਕਾਰੀ ਇਕੱਠਾ ਕਰਨ ਦਾ ਕਿ ਮਤਲਬ ਬਣਦਾ ਹੈ , ਇਹ ਸਿਰਫ਼ ਤੇ ਸਿਰਫ਼ ਇਕ ਸਿਆਸੀ ਸਟੰਟ ਹੈ ।

ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨਾ ਤਾਂ ਕਿਸੇ ਦਾ ਕੋਈ ਨਵਾਂ ਰਾਸ਼ਨ ਕਾਰਡ ਬਣਾਇਆ ਅਤੇ ਨਾ ਹੀ ਨਾਮ ਦਰਜ ਕੀਤਾ, ਲੋਕ ਆਪਣਾ ਨੀਲਾ ਕਾਰਡ ਬਣਵਾਉਣ ਲਈ ਦਫ਼ਤਰਾਂ ਵਿੱਚ ਚੱਕਰ ਮਾਰ ਰਹੇ ਹਨ ।

ਇਹ ਫਾਰਮ ਭਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹ ਪੰਜਾਬ ਸਰਕਾਰ ਦੀ ਸਕੀਮ ਹੈ, ਇਨਾਂ ਕਿਟਾਂ ਨੂੰ ਜ਼ਿੰਮੇਵਾਰ ਸਰਕਾਰੀ ਅਫ਼ਸਰ ਜਾਂ ਕਣਕ ਦੇ ਨਾਲ ਡੀਪੂ ਹੋਲਡਰ ਹੀ ਵੰਡਣ ਨਾ ਕਿ ਆਮ ਆਦਮੀ ਪਾਰਟੀ ਦੇ ਆਗੂ ਇਨਾਂ ਕਿਟਾਂ ਨੂੰ ਵੰਡਣ । ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ ਫ਼ੋਟੋਸ਼ੈਸ਼ਨ ਅਤੇ ਇਸ਼ਤਿਹਾਰਬਾਜੀ ਉਪਰ ਹੀ ਨਿਰਭਰ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਜਲਦ ਹੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨਾਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ । ਇਹ ਸਾਰਾ ਸਿਆਸੀ ਸਟੰਟ ਆਉਣ ਵਾਲੀਆ 2027 ਦੀਆ ਚੋਣਾਂ ਨੂੰ ਲੈ ਕੇ ਖੇਡਿਆ ਜਾ ਰਿਹਾ ਹੈ ।