ਜਲੰਧਰ ਦੇ ਫੋਲੜੀਵਾਲ ਇਲਾਕੇ ‘ਚ ਇੱਕ ਚੱਲਦੀ ਸਕੋਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਕਾਰ ਸਵਾਰ ਡਰਾਈਵਰ ਦੀ ਅੱਗ ‘ਚ ਜ਼ਿੰਦਾ ਸੜ ਕੇ ਮੌਤ ਹੋ ਗਈ। ਅੱਗ ਇੰਨੀ ਤੇਜ਼ ਸੀ ਕਿ ਉਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਉਣੀ ਪਈ। ਅੱਗ ਬੁਝਣ ‘ਤੇ ਕਾਰ ‘ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਡਰਾਈਵਰ ਦੀ ਕੋਈ ਪਛਾਣ ਹੋ ਸਕੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਜਸਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਦੀ ਸਵੇਰੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਫ਼ੋਨ ਆਇਆ ਕਿ ਫੋਲੜੀਵਾਲ ਗੇਟ ‘ਤੇ ਕਾਰ ਨੂੰ ਅੱਗ ਲੱਗੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਦੇ ਮੌਕੇ ਪਹੁੰਚਣ ‘ਤੇ ਅੱਗ ਬੁਝਾ ਦਿੱਤੀ ਗਈ ਤੇ ਗੱਡੀ ‘ਚੋਂ ਇੱਕ ਲਾਸ਼ ਮਿਲੀ।
ਉਨ੍ਹਾਂ ਨੇ ਦੱਸਿਆ ਗੱਡੀ ਦੇ ਨੰਬਰ ਤੋਂ ਗੱਡੀ ਕਪੂਰਥਲਾ ਜ਼ਿਲ੍ਹਾ ਦੀ ਪਾਈ ਗਈ, ਜਦੋਂ ਗੱਡੀ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਗੱਡੀ ਵੇਚ ਚੁੱਕੇ ਸਨ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ਕਾਰ ਰਾਧਾ ਮੋਟਰ ਨੂੰ ਵੇਚੀ ਸੀ ਤੇ ਰਾਧਾ ਮੋਟਰ ਵਾਲਿਆਂ ਤੋਂ ਕਾਰ ਦੇ ਦੂਜੇ ਮਾਲਕ ਦੀ ਪਹਿਚਾਣ ਕੀਤੀ ਜਾ ਰਹੀ ਹੈ। ਏ
