ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹੋਏ, ‘ਅਗਨੀਵੀਰ’ ਭਰਤੀ ਲਈ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਲਈ ਇੱਕ ਵਿਸ਼ੇਸ਼ ਸੈਸ਼ਨ 1 ਜੁਲਾਈ 2026 ਤੋਂ C-PYTE ਕੈਂਪ, ਪੱਟੀ (ਤਰਨਤਾਰਨ) ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਕੈਂਪ ਸਿਖਲਾਈ ਅਧਿਕਾਰੀ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਸਿਖਲਾਈ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੌਜਵਾਨਾਂ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਜੂਨ 2026 ਵਿੱਚ ਹੋਈ ਅਗਨੀਵੀਰ ਲਿਖਤੀ ਪ੍ਰੀਖਿਆ ਦਿੱਤੀ ਸੀ ਅਤੇ ਹੁਣ ਸਰੀਰਕ ਕੁਸ਼ਲਤਾ ਟੈਸਟ (ਫਿਜ਼ੀਕਲ) ਪਾਸ ਕਰਨਾ ਚਾਹੁੰਦੇ ਹਨ। ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਅਗਨੀਵੀਰ ਫੌਜ ਭਰਤੀ ਰੈਲੀ 18 ਨਵੰਬਰ, 2026 ਨੂੰ ਸ਼ੁਰੂ ਹੋਵੇਗੀ। ਇਸ ਰੈਲੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ, ਨੌਜਵਾਨਾਂ ਨੂੰ ਤਜਰਬੇਕਾਰ ਸੀ-ਪਾਈਟ ਇੰਸਟ੍ਰਕਟਰਾਂ ਅਤੇ ਸੇਵਾਮੁਕਤ ਭਾਰਤੀ ਫੌਜ ਦੇ ਕਰਮਚਾਰੀਆਂ ਦੁਆਰਾ ਸਖ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਇਸ ਸ਼ਾਨਦਾਰ ਅਤੇ ਮੁਫਤ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਕੈਂਪ ਵਿੱਚ ਰਿਪੋਰਟ ਕਰਨ। ਕੈਂਪ ਵਿੱਚ ਦਾਖਲ ਹੋਣ ਲਈ, ਉਮੀਦਵਾਰਾਂ ਨੂੰ ਫੌਜ ਦੁਆਰਾ ਨਿਰਧਾਰਤ ਹੇਠ ਲਿਖੀਆਂ ਬੁਨਿਆਦੀ ਸਰੀਰਕ ਯੋਗਤਾਵਾਂ ਪੂਰੀਆਂ ਕਰਨੀਆਂ ਹੋਣਗੀਆਂ ਕੱਦ: ਘੱਟੋ-ਘੱਟ 5 ਫੁੱਟ 7 ਇੰਚ ਜ਼ਰੂਰੀ ਛਾਤੀ: ਬਿਨਾਂ ਫੁਲਾਉਣ ਦੇ 77 ਸੈਂਟੀਮੀਟਰ ਅਤੇ ਫੁਲਾਉਣ ਦੇ ਨਾਲ 82 ਸੈਂਟੀਮੀਟਰ
ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰੀ ਮੌਕਾ
- Post author:businesSsKhas
- Post published:June 28, 2026
- Post category:ਪੰਜਾਬ
