Business Khas

Latest news
ਸਤਾ ਦੀ ਲਾਲਸਾ ਅਤੇ ਆਪਸੀ ਲੜਾਈ बदहाल सड़क और बिजली की समस्या से परेशान*पार्षद पर फोन न उठाने का आरोप ਜਰਮਨੀ ਵਿੱਚ ਆਪਣੇ ਪਿਤਾ ਨੂੰ ਮਿਲਣ ਗਏ ਪੰਜਾਬੀ ਨੌਜਵਾਨ ਦੀ ਝੀਲ ਵਿੱਚ ਡੁੱਬਣ ਨਾਲ ਮੌਤ ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ, ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਵਿਸ਼ੇਸ਼ ਪ੍ਰਬੰਧ Amarnath Yatra ਲਈ ਪਹਿਲਗਾਮ ਤੋਂ ਰਵਾਨਾ ਹੋਇਆ ਪਹਿਲਾ ਜਥਾ ਮਾਂ ਨੇ ਤਿੰਨ ਬੱਚਿਆਂ ਨੂੰ ਮਾਰ ਕੇ ਆਪ ਵੀ ਕੀਤੀ ਖੁਦਕੁਸ਼ੀ DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ ! ACB ਵੱਲੋਂ 16 ਟਿਕਾਣਿਆਂ 'ਤੇ ਛਾਪੇਮਾਰੀ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸੀਨੀਅਰ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ... ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
You are currently viewing ਸਤਾ ਦੀ ਲਾਲਸਾ ਅਤੇ ਆਪਸੀ ਲੜਾਈ

ਸਤਾ ਦੀ ਲਾਲਸਾ ਅਤੇ ਆਪਸੀ ਲੜਾਈ

ਸਤਾ ਦੀ ਲਾਲਸਾ ਅਤੇ ਆਪਸੀ ਲੜਾਈ ਵਿੱਚ ਸਿੱਖ ਲੀਡਰਸ਼ਿਪ ਨੇ ਸਿੱਖ ਮੁੱਦੇ ਵਿਸਾਰ ਦਿੱਤੇ ਹਨ। ਸਿੱਖ ਤਾਲਮੇਲ ਕਮੇਟੀ ਅੱਜ ਪਾਕਿਸਤਾਨ ਵਿਚਲੇ125 ਸਾਲ ਪੁਰਾਣੇ ਲਹਿੰਦੇ ਪੰਜਾਬ ਵਿੱਚ ਗੁਰੂ ਘਰ ਦੇ ਇਕ ਹਿੱਸੇ ਨੂੰ ਉਥੋਂ ਦੇ ਕਿਸੇ ਜਾਨੂੰਨੀ ਨੇ ਢਾਹ ਦਿੱਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਰਣਜੀਤ ਸਿੰਘ ਗੋਲਡੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਦੀ ਕਿ ਗੱਲ ਕਰੀਏ ਭਾਰਤ ਜਿਸਨੂੰ ਅਸੀਂ ਆਪਣਾ ਦੇਸ਼ ਕਹਿੰਦੇ ਹਾਂ ਜਿਸ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਨੂੰ ਕਟਵਾ ਲਿਆ ਜਿਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਉਸ ਦੇਸ ਵਿਚ ਸਾਡੇ ਇਤਹਾਸਿਕ ਗੁਰਧਾਮ ਜਿਨ੍ਹਾਂ ਵਿੱਚ ਗਿਆਨ ਗੋਦੜੀ ਹਰਦਵਾਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਿਪਰਵਾਦੀ ਤਾਕਤਾਂ ਸੱਚ ਦਾ ਉਪਦੇਸ਼ ਦਿੱਤਾ ਸੀ ਮਲੀਆਮੇਟ ਕਰ ਦਿੱਤਾ ਗਿਆ ਗੁਰਦਵਾਰਾ ਡਾਂਗ ਮਾਰ ਸਾਹਿਬ ਸਿੱਕਮ ਗੁਰਦਵਾਰਾ ਮੰਗੁ ਮੱਠ ਅਤੇ ਹੋਰ ਅਨੇਕਾਂ ਹੀ ਗੁਰਘਰ ਜਾ ਤਾਂ ਢਾਹ ਦਿੱਤੇ ਗਏ ਹਨ ਜਾ ਕਬਜੇ ਕੀਤੇ ਹਨ ਗੁਰਦਵਾਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਗਾ ਪਿਛਲੇ ਲੰਬੇ ਸਮੇਂ ਤੋਂ ਬਿਨਾ ਕਿਸੇ ਕਰਨ ਦੇ ਬੰਦ ਕਰ ਦਿੱਤਾ ਗਿਆ ਹੈ ਅਸੀ ਕਿਸ ਕਿਸ ਵਧੀਕੀ ਦੀ ਗੱਲ ਕਰੀਏ ਸਾਡੇ ਬੰਦੀ ਸਿੰਘਾਂ ਨੂੰ ਸਜਾਵਾ ਭੁਗਤਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ ਹੈ ਪੈਰ ਪੈਰ ਤੇ ਸਿੱਖ ਕੌਮ ਨਾਲ ਧੱਕਾ ਹੋ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾ ਕਿਸੇ ਕਾਰਣ ਦੇ 4 ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ

ਬਲਾਤਕਾਰੀ ਬਾਬੇ ਨੂੰ ਬਾਰ ਬਾਰ ਪੈਰੋਲ ਮਿਲ ਜਾਂਦੀ ਹੈ ਪਰ ਸਾਡੀ ਸਿੱਖ ਲੀਡਰਸ਼ਿਪ ਭਾਵੇਂ ਉਹ ਧਾਰਮਿਕ ਹੋਵੇਂ ਜਾ ਰਾਜਨੀਤਕ ਓਹਨਾ ਨੂ ਆਪਣੀ ਲੜਾਈ ਅਤੇ ਸਤਾ ਦੀ ਲਾਲਸਾ ਨੇ ਇਸ ਕਦਰ ਬੋਨਾ ਬਣਾ ਦਿੱਤਾ ਹੈ ਕਿ ਓਹਨਾ ਨੇ ਕੌਮ ਦੇ ਹੱਕਾ ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ ਜਿਸ ਕਰਕੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਦੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਹਨ ਅਤੇ ਸਿੱਖਾਂ ਨਾਲ ਦੇਸ ਵਿਚ ਦੂਜੇ ਦਰਜੇ ਦੇ ਨਾਗਰਿਕ ਵਾਲਾ ਵਿਹਾਰ ਹੋ ਰਿਹਾ ਹੈ ਸਿੱਖ ਕੌਮ ਨੂੰ ਇਸ ਚਕਰਵਿਊ ਵਿੱਚੋ ਨਿਕਲਣ ਲਈ ਸਿੱਖੀ ਨੂੰ ਸਮਰਪਿਤ ਲੀਡਰ ਸ਼ਿਪ ਜਿਸ ਲਈ ਪੰਥ ਪਹਿਲਾ ਬਾਕੀ ਸਬ ਗੱਲਾ ਬਾਅਦ ਵਿੱਚ ਹੋਣ ਅੱਗੇ ਲੀਆਣੀ ਪਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਸੋਨੂ ਮਨਮਿੰਦਰ ਸਿੰਘ ਭਾਟੀਆ ਮਜੂਦ ਸਨ