Business Khas

Latest news
ਜਲੰਧਰ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦਾ ਘਿਰਾਓ ਕਰਕੇ ਦਿੱਤਾ ਚੇਤਾਵਨੀ ਪੱਤਰ ਲੋਕ ਮਿਲਣੀ ਦੌਰਾਨ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ, ਤੁਰੰਤ ਹੱਲ ਦਾ ਦਿੱਤਾ ਭਰੋਸਾ ਵੋਟਰਾਂ ਦੀ ਸਹੂਲਤ ਲਈ ਜਲੰਧਰ ਦੇ ਸਮੁੱਚੇ 1926 ਪੋਲਿੰਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਐਸ. ਆਈ.ਆਰ.ਕੈਂਪ  क्या भारत पर फिर मंडरा रहा है 500% टैरिफ का खतरा? ਸਤਲੁਜ ਫਿਲਮ ਤੇ ਪਾਬੰਦੀ ਲਾਉਣ ਦੇ ਖਿਲਾਫ ਰੋਸ ਮਾਰਚ ਅੱਜ ਜੇਕਰ ਨਹੀਂ ਵੋਟਰ ਲਿਸਟ ‘ਚ ਨਾਮ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ ‘ਸਤਲੁਜ’ ‘ਤੇ ਪਾਬੰਦੀ ਦੇ ਵਿਰੋਧ ‘ਚ SGPC ਨੇ ਕੱਢਿਆ ਰੋਸ ਮਾਰਚ ਪੰਜਾਬ ਵਿਚ ਚਾਰ ਦਿਨਾਂ ਵਿੱਚ ਭਾਰੀ ਬਾਰਿਸ਼ ਲਈ ਅਲਰਟ ਖਾਮੇਨੇਈ ਦੇ ਜਨਾਜ਼ੇ ‘ਚ ਉਮੜੀ ਭੀੜ, ਪਰ ਕਈ ਵੱਡੇ ਈਰਾਨੀ ਨੇਤਾ ਰਹੇ ਗੈਰਹਾਜ਼ਰ मतदाताओं से तुरंत गणना फॉर्म जमा करवाने की अपील
You are currently viewing ਜੇਕਰ ਨਹੀਂ ਵੋਟਰ ਲਿਸਟ ‘ਚ ਨਾਮ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ

ਜੇਕਰ ਨਹੀਂ ਵੋਟਰ ਲਿਸਟ ‘ਚ ਨਾਮ ਤਾਂ ਨਹੀਂ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ

ਪੰਜਾਬ ਵਿੱਚ ਜੇਕਰ ਔਰਤਾਂ ਨੂੰ ਹਰ ਮਹੀਨੇ ₹1000 ਅਤੇ ਪਰਿਵਾਰ ਨੂੰ ₹10 ਲੱਖ ਤੱਕ ਦਾ ਮੁਫ਼ਤ ਇਲਾਜ ਚਾਹੀਦਾ ਹੈ, ਤਾਂ ਵੋਟਰ ਲਿਸਟ ਵਿੱਚ ਨਾਮ ਹੋਣਾ ਲਾਜ਼ਮੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਹੈ ਕਿ ਸਪੈਸ਼ਲ ਇੰਟੈਂਸਿਵ ਰਿਵਿਜ਼ਨ (SIR) ਤੋਂ ਬਾਅਦ ਜਿਨ੍ਹਾਂ ਲੋਕਾਂ ਦਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਲਾਭ ਵੀ ਨਹੀਂ ਮਿਲੇਗਾ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਤੁਹਾਡਾ ਨਾਮ ਪੰਜਾਬ ਦੀ ਵੋਟਰ ਸੂਚੀ ਵਿੱਚ ਨਹੀਂ ਹੈ, SIR ਦੌਰਾਨ ਕੱਟ ਗਿਆ ਹੈ ਜਾਂ ਤੁਹਾਡਾ ਨਾਮ ਕਿਸੇ ਹੋਰ ਰਾਜ ਦੀ ਵੋਟਰ ਲਿਸਟ ਵਿੱਚ ਦਰਜ ਹੈ, ਤਾਂ ਹੁਣ ਕੀ ਕਰਨਾ ਚਾਹੀਦਾ ਹੈ? ਘਰ ਬੈਠੇ ਆਪਣਾ ਨਾਮ ਵੋਟਰ ਸੂਚੀ ਵਿੱਚ ਕਿਵੇਂ ਸ਼ਾਮਲ ਕਰਵਾਉਣਾ ਹੈ, ਆਪਣੀ ਵੋਟ ਪੰਜਾਬ ਵਿੱਚ ਕਿਵੇਂ ਟਰਾਂਸਫਰ ਕਰਵਾਉਣੀ ਹੈ ਅਤੇ ਇਸ ਲਈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਪੜ੍ਹੋ ਪੂਰੀ ਖ਼ਬਰ। ਆਮ ਆਦਮੀ ਪਾਰਟੀ (AAP) ਸਰਕਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹਰ ਜਨਰਲ ਵਰਗ ਦੀ ਮਹਿਲਾ ਨੂੰ ਹਰ ਮਹੀਨੇ ₹1000 ਅਤੇ SC ਵਰਗ ਦੀ ਹਰ ਮਹਿਲਾ ਨੂੰ ਹਰ ਮਹੀਨੇ ₹1500 ਦੇ ਰਹੀ ਹੈ। ਇਹ ਸਕੀਮ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤ ਵਿੱਚ ਜੁਲਾਈ ਤੋਂ ਸਤੰਬਰ ਤੱਕ ਦੇ 3 ਮਹੀਨਿਆਂ ਦੀ ਰਕਮ ਇੱਕੋ ਵਾਰ ਮਹਿਲਾਵਾਂ ਦੇ ਖਾਤਿਆਂ ਵਿੱਚ ₹3000 ਤੋਂ ₹4500 ਤੱਕ ਟਰਾਂਸਫਰ ਕੀਤੀ ਜਾ ਰਹੀ ਹੈ।