Business Khas

Latest news
ਜਗਨ ਨਾਥ ਰੱਥ ਯਾਤਰਾ ਤੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਏ ਗਏ ਲੰਗਰ ਜਲੰਧਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਆਯੋਜਨ; ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਹਿੱਸਾ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝੱਗੜੇ ਦੌਰਾਨ ਇੱਕ ਧਿਰ ਵੱਲੋਂ ਫਾਇਰਿੰਗ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵਿਚਾਲੇ CJP ਅਤੇ ਮੋਦੀ ਸਰਕਾਰ ਵਿਚਾਲੇ ਅਹਿਮ ਮੀਟਿੰਗ ਮਾਵਾਂ ਧੀਆਂ ਸਤਿਕਾਰ ਯੋਜਨਾ 1 ਅਗਸਤ ਨੂੰ ਫਿਰ ਖ਼ਾਤਿਆਂ ‘ਚ ਆਉਣਗੇ ਪੈਸੇ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ’ਚ ਇਤਿਹਾਸਕ ਸੁਧਾਰ ਕੀਤੇ : ਮੋਹਿੰਦਰ ਭਗਤ ਦਿੱਲੀ ਜੰਤਰ-ਮੰਤਰ ‘ਚ CJP ਕਾਰਕੁਨਾਂ ਤੇ ਨਿਹੰਗਾਂ ਵਿਚਾਲੇ ਝੜਪ ਕੀ ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ? ਅਮਰੀਕਾ ਨੇ ਹੁਣ ਤੱਕ ਖਰਚ ਕੀਤੇ 37.5 ਅਰਬ ਡਾਲਰ, 87 ਅਰਬ ਡਾਲਰ ਹੋਰ ਮੰਗੇ ਐਜੁਕੇਸ਼ਨ ਸਿਸਟਮ ਉਨ੍ਹਾਂ ਦੇ ਅਸਤੀਫੇ ਨਾਲ ਸੁਧਰਦਾ ਹੈ ਤਾਂ ਉਹ ਅਹੁਦਾ ਛੱਡਣ ਨੂੰ ਤਿਆਰ
You are currently viewing ਜਲੰਧਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਆਯੋਜਨ; ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਹਿੱਸਾ

ਜਲੰਧਰ ਵਿੱਚ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਆਯੋਜਨ; ਹਜ਼ਾਰਾਂ ਸ਼ਰਧਾਲੂਆਂ ਨੇ ਲਿਆ ਹਿੱਸਾ

ਜਲੰਧਰ, 24 ਜੁਲਾਈ: ਵਿਸ਼ਵ ਪ੍ਰਸਿੱਧ ਓਡੀਸ਼ਾ ਦੇ ਪੁਰੀ ਸਥਿਤ ਭਗਵਾਨ ਜਗਨਨਾਥ ਰਥ ਯਾਤਰਾ ਤੋਂ ਪ੍ਰੇਰਿਤ ਹੋ ਕੇ ਤੀਰਥ ਜਗਨਨਾਥ ਸੇਵਾ ਸਮਿਤੀ, ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਭਗਵਾਨ ਜਗਨਨਾਥ ਰਥ ਯਾਤਰਾ 2026 ਦਾ ਸ਼ਾਨਦਾਰ ਆਯੋਜਨ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਇਤਿਹਾਸਕ ਸ਼ੋਭਾ ਯਾਤਰਾ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੀ ਪਵਿੱਤਰ ਰਥ ਯਾਤਰਾ ਨੇ ਪੂਰੇ ਸ਼ਹਿਰ ਨੂੰ ਭਗਤੀ, ਸੱਭਿਆਚਾਰਕ ਏਕਤਾ ਅਤੇ ਸਮਾਜਿਕ ਸਾਂਝ ਦੇ ਰੰਗ ਵਿੱਚ ਰੰਗ ਦਿੱਤਾ। ਇਹ ਸਮਾਗਮ ਪਿਛਲੇ ਕਈ ਸਾਲਾਂ ਵਿੱਚ ਜਲੰਧਰ ਦੇ ਸਭ ਤੋਂ ਵੱਡੇ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਰਿਹਾ।

ਰਥ ਯਾਤਰਾ ਦੀ ਸ਼ੁਰੂਆਤ ਦੁਪਹਿਰ ਕਰੀਬ 3 ਵਜੇ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਤੋਂ ਹੋਈ। ਭਗਵਾਨ ਜਗਨਨਾਥ, ਭਗਵਾਨ ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਦਿਵਿਆ ਰਥ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ। ਵੇਦਿਕ ਮੰਤਰ ਉਚਾਰਣ, ਭਗਤੀ ਭਜਨਾਂ, ਫੁੱਲਾਂ ਦੀ ਵਰਖਾ ਅਤੇ “ਜੈ ਜਗਨਨਾਥ” ਦੇ ਗੂੰਜਦੇ ਜੈਕਾਰਿਆਂ ਦੇ ਦਰਮਿਆਨ ਰਥ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਸਾਈਂ ਦਾਸ ਸਕੂਲ ਗਰਾਊਂਡ ਪਹੁੰਚੀ, ਜਿੱਥੇ ਧਾਰਮਿਕ ਰਸਮਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਪਟੇਲ ਚੌਕ ਵਿਖੇ ਰਥ ਯਾਤਰਾ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ। ਇੱਥੇ ਧਾਰਮਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ, ਵਪਾਰਕ ਵਰਗ, ਨੌਜਵਾਨ ਗਰੁੱਪਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਗਵਾਨ ਜਗਨਨਾਥ ਦਾ ਸਵਾਗਤ ਕੀਤਾ। ਪੂਰੇ ਰਸਤੇ ਦੌਰਾਨ ਸ਼ਰਧਾਲੂ ਭਜਨ-ਕੀਰਤਨ ਕਰਦੇ, ਨੱਚਦੇ ਅਤੇ ਭਗਵਾਨ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਉਂਦੇ ਨਜ਼ਰ ਆਏ। ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਜਨ ਪ੍ਰਤੀਨਿਧੀਆਂ ਨੇ ਆਪਣੀ ਹਾਜ਼ਰੀ ਲਗਵਾਈ।

ਇਨ੍ਹਾਂ ਵਿੱਚ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ (IAS), ਪੁਲਿਸ ਕਮਿਸ਼ਨਰ ਸਤਿੰਦਰ ਸਿੰਘ (IPS), ਜਲੰਧਰ ਦੇ ਮੇਅਰ ਵਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਨਿਤਿਨ ਕੋਹਲੀ (ਆਪ ਹਲਕਾ ਇੰਚਾਰਜ, ਜਲੰਧਰ ਸੈਂਟਰਲ), ਸ਼ੀਤਲ ਵਿਜ (ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੀ ਮੁਖੀ), ਕੌਂਸਲਰ ਅਸ਼ਵਨੀ ਅਗਰਵਾਲ, ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ਅਭਿਜੈ ਚੋਪੜਾ, ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਦੇ ਪ੍ਰਧਾਨ ਅਮਨ ਬੱਗਾ, DMA ਦੇ ਚੇਅਰਮੈਨ ਅਜੀਤ ਸਿੰਘ ਬੁਲੰਦ, ਸਰਪ੍ਰਸਤ ਪ੍ਰਦੀਪ ਵਰਮਾ, ਸੀਨੀਅਰ ਉਪ ਪ੍ਰਧਾਨ ਸੁਮੇਸ਼ ਸ਼ਰਮਾ, ਸਮੇਤ ਪੰਜਾਬ ਭਰ ਤੋਂ ਆਏ ਕਈ ਉਦਯੋਗਪਤੀ, ਸਮਾਜ ਸੇਵੀ, ਧਾਰਮਿਕ ਆਗੂ ਅਤੇ ਸ਼ਰਧਾਲੂ ਮੌਜੂਦ ਰਹੇ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਜਲੰਧਰ ਵਿੱਚ ਇੰਨੀ ਭਵਿਆ ਭਗਵਾਨ ਜਗਨਨਾਥ ਰਥ ਯਾਤਰਾ ਦਾ ਆਯੋਜਨ ਹੋਣਾ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ।