Business Khas

Latest news
ਪੰਜਾਬ 'ਚ ਵਾਧੂ ਬਿਜਲੀ ਬਿੱਲਾਂ ਦਾ ਮੁੱਦਾ ਭਖਿਆ, ਚਰਨਜੀਤ ਚੰਨੀ ਨੇ ਕੀਤਾ ਵੱਡਾ ਐਲਾਨ SIR ਦੌਰਾਨ Form 6 ’ਚ ਬਦਲਾਅ ’ਤੇ ਸੁਪਰੀਮ ਕੋਰਟ ਦੀ ਟਿੱਪਣੀ, CJI ਸੂਰਿਆ ਕਾਂਤ ਨੇ ਕਿਹਾ- ‘ਅਸੀਂ ਮਨਜ਼ੂਰੀ ਨਹੀਂ ਦਿੱਤ... ਪੰਜਾਬ ਵਿੱਚ ਦੋ ਦਰਦਨਾਕ ਸੜਕ ਹਾਦਸੇ, 5 ਲੋਕਾਂ ਦੀ ਮੌਤ ਅਰੂਪ੍ਰੀਤ ਨੂੰ ਮਿਲੀ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਹੋਇਆ ਪ੍ਰਾਈਵੇਟ ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ  ਹਰ ਵਾਰਡ ਵਿੱਚ ਸੜਕਾਂ, ਸਟਰੀਟ ਲਾਈਟਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਪਹਿਲ: ਮੇਅਰ ਵਨੀਤ ਧੀਰ ਮੈਡ ਸੰਧੂ ਕਤਲਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਅਹਿਮ ਸੁਰਾਗ, ਸਾਜ਼ਿਸ਼ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਦਾ ਦਾਅਵਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ TV, Fridge ਤੇ AC ਮਹਿੰਗੇ, ਵਿਕਰੀ ਦੇ ਨਵੇਂ ਰਿਕਾਰਡ ਦੀ ਉਮੀਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਣਾ ਦੀ ਸਰਗਰਮੀ ਸ਼ਲਾਘਾਯੋਗ : ਸ਼ੀਤਲ ਅੰਗੁਰਾਲ ਇੰਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ
You are currently viewing ਪੰਜਾਬ ‘ਚ ਵਾਧੂ ਬਿਜਲੀ ਬਿੱਲਾਂ ਦਾ ਮੁੱਦਾ ਭਖਿਆ, ਚਰਨਜੀਤ ਚੰਨੀ ਨੇ ਕੀਤਾ ਵੱਡਾ ਐਲਾਨ

ਪੰਜਾਬ ‘ਚ ਵਾਧੂ ਬਿਜਲੀ ਬਿੱਲਾਂ ਦਾ ਮੁੱਦਾ ਭਖਿਆ, ਚਰਨਜੀਤ ਚੰਨੀ ਨੇ ਕੀਤਾ ਵੱਡਾ ਐਲਾਨ

ਮੋਰਿੰਡਾ ਵਿੱਚ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਜਾਇਜ਼ ਬਿਜਲੀ ਦੇ ਬਿੱਲ ਆ ਰਹੇ ਉਹ ਲੋਕ ਬਿੱਲ ਨਾ ਭਰਨ ਤੇ ਕਾਂਗਰਸ ਦੀ ਸਰਕਾਰ ਬਣਨ ਉਤੇ ਇਹ ਬਿੱਲ ਪਹਿਲਾਂ ਦੀ ਤਰ੍ਹਾਂ ਮਾਫ਼ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਦੀਆਂ ਸਕੀਮਾਂ ਲਈ ਪੈਸਾ ਇਕੱਠਾ ਕਰਨ ਲਈ ਸਰਕਾਰ ਹੁਣ ਲੋਕਾਂ ਨੂੰ ਵਾਧੂ ਬਿਜਲੀ ਦੇ ਭੇਜ ਰਹੀ ਹੈ। ਚਰਨਜੀਤ ਸਿੰਘ ਚੰਨੀ ਨੇ ਆਉਣ ਵਾਲੇ ਦਿਨਾਂ ਵਿੱਚ ਸਾਈਕਲ ਯਾਤਰਾ ਸ਼ੁਰੂ ਕਰਨ ਦੀ ਗੱਲ ਕਹੀ ਹੈ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਕੰਪੇਨ ਗਰਮਜੋਸ਼ੀ ਨਾਲ ਚਲਾਉਣ ਲਈ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਨੂੰ ਦਿਵਾਲੀ ਤੋਂ ਬਾਅਦ ਪੰਜਾਬ ਵਿੱਚ ਸਾਈਕਲ ਯਾਤਰਾਵਾਂ ਚਲਾਉਣ ਦੀ ਸਲਾਹ ਦਿੱਤੀ ਹੈ ਤੇ ਵਿਚਾਰ ਕਰਨ ਉਪਰੰਤ ਸ਼੍ਰੀ ਚਮਕੌਰ ਸਾਹਿਬ ਤੋਂ ਤਲਵੰਡੀ ਸਾਬੋ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਸਾਈਕਲ ਯਾਤਰਵਾ ਕੱਢੀ ਜਾਣਗੀਆਂ ਜਿਸ ਦਾ ਨਾਮ ਪਗੜੀ ਸੰਭਾਲ ਯਾਤਰਾ ਹੋਵੇਗਾ ਤੇ ਇਸ ਯਾਤਰਾ ਦਾ ਥੀਮ ਜਵਾਨੀ ਬਚਾਉ ਤੇ ਨਸ਼ੇ ਛੁਡਾਉ ਹੋਵੇਗਾ।

ਇਸ ਯਾਤਰਾ ਵਿੱਚ ਨਸ਼ੇ,ਅਮਨ ਕਨੂੰਨ ਦੀ ਸਥਿਤੀ ਵਰਗੇ ਤੇ ਗੈਂਗਸਟਰਵਾਦ ਦੀ ਗੱਲ ਲੋਕਾਂ ਵਿੱਚ ਲੈ ਕੇ ਜਾਈ ਜਾਵੇਗੀ। ਇਸ ਯਾਤਰਾ ਦੀ ਥੀਮ ਹੋਣਗੇ। ਉਨ੍ਹਾਂ ਦੱਸਿਆ ਕਿ ਦੋ ਹਜ਼ਾਰ ਲੋਕ ਹਰ ਸਮੇਂ ਇਸ ਸਾਈਕਲ ਯਾਤਰਾ ਵਿੱਚ ਚੱਲਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਨਸ਼ੇ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ ਕਰਨਾ ਵੀ ਇਸ ਯਾਤਰਾ ਦਾ ਮਕਸਦ ਹੋਵੇਗਾ। ਚਰਨਜੀਤ ਸਿੰਘ ਚੰਨੀ ਨੇ ਵਿਧਾਇਕ ਸਤਵੀਰ ਸਿੰਘ ਮਾਈਸਰਖਾਨਾ ਵੱਲੋਂ ਸਿੱਖਿਆ ਕ੍ਰਾਂਤੀ ਤੇ ਚੁੱਕੇ ਸਵਾਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਅੱਧ ਤੋਂ ਵੱਧ ਵਿਧਾਇਕ ਇੰਨਾਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਦੱਸਣਗੇ ਕਿ ਪਾਰਟੀ ਦੇ ਅੰਦਰ ਕੀ ਹਾਲਾਤ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਦੱਸਣਗੇ ਤੇ ਕਿ ਕੇਜਰੀਵਾਲ ਐਂਡ ਕੰਪਨੀ ਨੇ ਪੰਜਾਬ ਨੂੰ ਕਿਸ ਤਰਾ ਲੁੱਟਿਆ ਹੈ।