ਮਾਨਸਾ ਦੇ ਭਾਈ ਪਰਵਿੰਦਰ ਸਿੰਘ ਝੋਟਾ ਜਿਨ੍ਹਾਂ ਨੇ ਨਸ਼ਿਆਂ ਦਾ ਕੋਹੜ ਦੂਰ ਕਰਨ ਲਈ ਆਪਣਾ ਬਲੀਦਾਨ ਦੇ ਦਿੱਤਾ ਪਰ ਅਸ਼ਵਨੀ ਵਰਗੇ ਨਸੇ ਦੇ ਵਪਾਰੀ ਹਰ ਗਲੀ ਹਰ ਸ਼ਹਿਰ ਅੰਦਰ ਬੈਠੇ ਹਨ ਹਾਲਾਂਕਿ ਉੱਚਾ। ਸੁੱਚਾ ਵਪਾਰ ਕਰਕੇ ਮੈਡੀਕਲ ਸਟੋਰ ਚਲਾਉਣ ਵਾਲੇ ਵੀ ਬੁਹਤ ਹਨ ਪਰ ਅਸ਼ਵਨੀ ਵਰਗੇ ਸਰੇਆਮ ਬੇਸ਼ਕੀਮਤੀ ਨੌਜਵਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ
ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਅਤੇ ਬੌਬੀ ਚੱਡਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਨਸ਼ੇ ਦੇ ਕੋਹੜ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ ਘਰਾਂ ਵਿੱਚ ਸੱਥ ਵਿਛ ਰਹੇ ਹਨ ਪਰ ਨਸ਼ੇ ਦੇ ਵਾਪਰੀਆਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ ਓਹਨਾ ਦਾ ਨੌਜਵਾਨ ਦੀਆਂ ਲਾਸਾਂ ਉਪਰ ਆਪਣੀ ਕਮਾਈ ਕਰ ਰਹੇ ਹਨ ਪਰ ਅਸੀਂ ਨਸੇ ਦੇ ਵਾਪਰੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਗੱਲ ਯਾਦ ਰੱਖੋ ਕਿਸੇ ਦਾ ਬੂਰਾ ਕਰਕੇ ਕਦੇ ਅੱਜ ਤੱਕ ਕਿਸੇ ਦਾ ਭਲਾ ਨਹੀਂ ਹੁੰਦਾ ਜੇਹੜੇ ਲੋਗ ਜ਼ਹਿਰ ਦਾ ਵਪਾਰ ਕਰਦੇ ਹਨ ਓਹਨਾ ਦੀ ਨਸਲਾਂ ਦੇ ਸਭ ਨੂੰ ਇਸ ਕੁਕਰਮਦੇ ਨਤੀਜੇ ਭੁਗਤਣੇ ਪੈਣੇ ਹਨ ਇਹ ਕੁਦਰਤ ਦਾ ਦਸਤੂਰ ਹੈ
ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਸਮਾਜਿਕ ਜਥੇਬੰਦੀਆਂ ਦੇ ਸਹਿਜੋਗ ਨਾਲ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ ਅਤੇ ਨਸੇ ਦੇ ਵਾਪਰੀਆਂ ਨੂੰ ਐਸੀ ਮਿਸਾਲੀ ਸਜਾ ਦਿੱਤੀ ਜਾਵੇ ਨਸ਼ਾ ਵੇਚਣ ਵਾਲਿਆਂ ਦੀ ਰੂਹ ਤੱਕ ਕੰਬ ਜਾਵੇ ਅਸੀ ਜਿਲੇ ਵਿੱਚ ਕੰਮ ਕਰ ਰਹੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਉਹ ਜਾਤ ਧਰਮ ਤੋਂ ਉਪਰ ਉਠਕੇ ਆਪਣੇ ਆਪਣੇ ਏਜੰਡੇ ਤੇ ਨਸੇ ਵਿਰੁੱਧ ਮੁਹਿਮ ਸਿਰੁ ਕਰਕੇ ਨਸੇ ਵਿਰੁੱਧ ਜਬਰਦਸਤ ਲਹਿਰ ਚਲਾਉਣੀ ਚਾਹੀਦੀ ਹੈ ਤਾਂ ਹੀ ਨੌਜਵਾਨੀ ਨੂੰ ਇਸ ਭੇੜੀ ਲਾਹਨਤ ਤੋਂ ਬਚਾ ਸਕੀਏ ਆਪਣੇ ਪੰਜਾਬ ਪੁਰਾਣੀਆਂ ਲੀਹਾਂ ਤੇ ਲਿਆ ਸਕੀਏ
