Business Khas

Latest news
ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ रश्मिका मंदाना ने अपने पति के बारे में क्या कहा जिसकी हो रही है चर्चा? बिन्यामिन नेतन्याहू के सातवीं बार इसराइल का प्रधानमंत्री बनने में ये हैं चुनौतियां ਬਿਨਾਂ ਨੰਬਰ ਪਲੇਟ ਦੇ ਸੜਕਾਂ ’ਤੇ ਦੌੜ ਰਹੀਆਂ ਟਰਾਲੀਆਂ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਉੱਠੇ ਸਵਾਲ CM ਬੋਲੇ- ਸਰਕਾਰੀ ਸਕੂਲਾਂ ਦੇ ਸੁਧਾਰ ਲਈ ਫੰਡਾਂ ਦੀ ਕੋਈ ਕਮੀ ਨਹੀਂ ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ, ਚਾਂਦੀ ਡਿੱਗੀ, ਜਾਣੋ ਕੀ ਹੋਰ ਡਿੱਗਣਗੀਆਂ ਕੀਮਤਾਂ ? ਅਮਿਤ ਸ਼ਾਹ ਟਿੱਪਣੀ ਮਾਮਲੇ ਵਿੱਚ ਰਾਹੁਲ ਗਾਂਧੀ ਬਰੀ, ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਣਾਇਆ ਫੈਸਲਾ ਗੜ੍ਹਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਜ਼ਿਲ੍ਹਾ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਅਤੇ ਸ਼ੁਭਕਾਮਨਾਵਾਂ
You are currently viewing ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ

ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ

ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 12 ਉਮੀਦਵਾਰ ਕੰਜ਼ਰਵੇਟਿਵ ਅਤੇ 3 ਉਮੀਦਵਾਰ ਐੱਨ ਡੀ ਪੀ (NDP) ਨਾਲ ਸਬੰਧਤ ਹਨ। ਕੰਜ਼ਰਵੇਟਿਵ ਪਾਰਟੀ ਨੇ ਸਰੀ ਦੀਆਂ ਸਾਰੀਆਂ 10 ਸੀਟਾਂ ਉੱਤੇ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ ਹੈ। ‘ਸਰੀ ਨਾਓ-ਲੀਡਰ’ ਦੀ ਰਿਪੋਰਟ ਅਨੁਸਾਰ, “ਸਰੀ ਅਤੇ ਵ੍ਹਾਈਟ ਰੌਕ ਵਿੱਚ ਅਧਿਕਾਰਤ ਤੌਰ ‘ਤੇ ਨੀਲੀ ਲਹਿਰ ਛਾ ਗਈ ਹੈ।”ਇਨ੍ਹਾਂ ਚੋਣਾਂ ਵਿੱਚ ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ ਤੋਂ ਆਪਣੀ ਸੀਟ ਬਰਕਰਾਰ ਰੱਖੀ, ਜੋ ਉਨ੍ਹਾਂ ਨੇ 2024 ਵਿੱਚ ਐੱਨ ਡੀ ਪੀ ਮੰਤਰੀ ਰਚਨਾ ਸਿੰਘ ਨੂੰ ਹਰਾ ਕੇ ਜਿੱਤੀ ਸੀ। ਉੱਥੇ ਹੀ ਡਾ. ਹਰਜੀਤ ਧਾਲੀਵਾਲ ਨੇ ਸਰੀ-ਨਿਊਟਨ ਤੋਂ ਐੱਨ ਡੀ ਪੀ ਦੀ ਜੈਸੀ ਸੁੰਨੜ ਨੂੰ ਹਰਾਇਆ। ਜਦਕਿ ਗੈਰੀ ਪੁਰੇਵਾਲ ਨੇ ਸਰੀ-ਫਲੀਟਵੁੱਡ ਤੋਂ ਐੱਨ ਡੀ ਪੀ ਦੇ ਮੌਜੂਦਾ ਵਿਧਾਇਕ ਜਗਰੂਪ ਬਰਾੜ ਨੂੰ ਹਰਾਇਆ, ਜੋ 2004 ਤੋਂ ਇਸ ਸੀਟ ‘ਤੇ ਕਾਬਜ਼ ਸਨ। ਉੱਥੇ ਹੀ ਗੈਰੀ ਥਿੰਦ ਨੇ ਸਰੀ-ਗਿਲਡਫੋਰਡ ਤੋਂ ਐੱਨ ਡੀ ਪੀ ਦੇ ਮੌਜੂਦਾ ਵਿਧਾਇਕ ਗੈਰੀ ਬੈੱਗ ਨੂੰ ਹਰਾਇਆ। ਥਿੰਦ ਨੇ ਇੱਕ ਹਫ਼ਤਾ ਪਹਿਲਾਂ ਸਰੀ ਦੀਆਂ ਨਗਰ ਨਿਗਮ ਚੋਣਾਂ ਵਿੱਚ ਸਕੂਲ ਟਰੱਸਟੀ ਦੀ ਸੀਟ ਵੀ ਜਿੱਤੀ ਸੀ। ਇਸ ਤੋਂ ਇਲਾਵਾ ਜ਼ੀਸ਼ਾਨ ਵਾਹਲਾ ਨੇ ਸਰੀ ਸਿਟੀ ਸੈਂਟਰ ਤੋਂ ਐੱਨ ਡੀ ਪੀ ਦੀ ਆਮਨਾ ਸ਼ਾਹ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਅਤੇ ਜੈਸੀ ਸਹੋਤਾ ਨੇ ਸਰੀ-ਸਰਪੈਂਟਾਈਨ ਰਿਵਰ ਤੋਂ ਜਿੱਤ ਪ੍ਰਾਪਤ ਕੀਤੀ।

ਹੋਰ ਕੰਜ਼ਰਵੇਟਿਵ ਜੇਤੂਆਂ ਵਿੱਚ ਹਰਮਨ ਭੰਗੂ, ਜੋਡੀ ਤੂਰ, ਸਟੀਵ ਕੂਨਰ, ਮੋਨਿਕਾ ਮੋਹਨ, ਪਵਨੀਤ ਸਿੰਘ ਅਤੇ ਦੀਪ ਸੰਧੂ ਸ਼ਾਮਲ ਹਨ। ਐੱਨ ਡੀ ਪੀ ਵੱਲੋਂ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਰੋਹਿਣੀ ਅਰੋੜਾ ਜੇਤੂ ਰਹੇ ਹਨ। ਹਾਲਾਂਕਿ, ਕੈਨੇਡੀਅਨ ਮੁੱਖ ਧਾਰਾ ਮੀਡੀਆ ਨੇ ਅਜੇ ਇਨ੍ਹਾਂ ਨੌਂ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਹੈ।