Business Khas

Latest news
ਭਾਜਪਾ ਨਾਲ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ ਪਾਕਿਸਤਾਨ ਤੋਂ ਆਉਂਦੇ ਹਨ ਹਥਿਆਰ: ਪੰਜਾਬ ਬਣਿਆ ਹਥਿਆਰਾਂ ਦੀ ਤਸਕਰੀ ਦਾ ਟ੍ਰਾਂਜ਼ਿਟ ਪੁਆਇੰਟ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ ਹੁਣ ਸੁਖਬੀਰ ਬਾਦਲ ਦਾ ਗੱਠਜੋੜ ਉਤੇ ਵੱਡਾ ਬਿਆਨ... ਚੰਡੀਗੜ੍ਹ 'ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ खुलते ही शेयर बाजार क्रैश, ताश के पत्तों की तरह बिखरे ये स्टॉक Stock Market Crash: शेयर बाजार में गु... META को 2.2 लाख करोड़ का जुर्माना, डेटा से खेल का क्या केस? ਦਿੱਲੀ ’ਚ ਦਿਲਜੀਤ ਦੋਸਾਂਝ ਦਾ ਸ਼ੋਅ ਰੱਦ! ਪੁਲਿਸ ਨੇ ਨਹੀਂ ਦਿੱਤੀ ਮਨਜ਼ੂਰੀ Z गैंग से भी कनेक्शन, लखनऊ लेकर आई पुलिस, बचना हुआ मुश्किल ਝੋਟੇ ਦੀ ਯਾਦ ’ਚ ਕਲਾਕਾਰ ਨੇ ਬਣਾਇਆ 7 ਫੁੱਟ 3 ਇੰਚ ਦਾ ਬੁੱਤ
You are currently viewing ਚੰਡੀਗੜ੍ਹ ‘ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ ‘ਚ 17 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ

ਚੰਡੀਗੜ੍ਹ ‘ਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਸੈਕਟਰ 22 ‘ਚ ਇੱਕ 17 ਸਾਲਾ ਨਾਬਾਲਿਗ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ, ਜਿਸ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਨੈਤਿਕ ਦਾ ਕਤਲ ਕੀਤਾ। ਹਮਲੇ ‘ਚ ਆਟੋ ਡਰਾਈਵਰ ਸਿਕੰਦਰ ਪਾਸਵਾਨ ਵੀ ਜ਼ਖ਼ਮੀ ਗਿਆ, ਜਿਸ ਦਾ GMSH-16 ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਨੈਤਿਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਕ, ਇੱਕ ਨਾਬਾਲਗ ਨੇ ਬਾਈਕ ’ਤੇ ਆ ਕੇ ਨੈਤਿਕ ਦੇ ਆਟੋ ਦਾ ਪਿੱਛਾ ਕੀਤਾ ਅਤੇ ਤਿੰਨ ਗੋਲੀਆਂ ਚਲਾਈਆਂ। ਇੱਕ ਗੋਲੀ ਆਟੋ ਚਾਲਕ ਦੇ ਮੋਢੇ ਵਿੱਚ ਲੱਗੀ, ਜਦਕਿ ਦੂਜੀ ਨੈਤਿਕ ਦੀ ਛਾਤੀ ਵਿੱਚ ਲੱਗੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਮੁਤਾਬਕ, ਇਸ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-34 ਵਿੱਚ ਹੋਈ ਕੁੱਟਮਾਰ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਨੂੰ ਲੈ ਕੇ ਵਿਵਾਦ ਸੀ। ਪੁਲਿਸ ਅਨੁਸਾਰ, ਨੈਤਿਕ ਸੈਕਟਰ 32 ਦੇ ਐਸਡੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਹਿਲਾਂ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਸਦੀ ਮੁਲਜ਼ਮ ਨਾਲ ਵਿਵਾਦ ਹੋ ਗਿਆ ਸੀ।