ਨਸ਼ਿਆਂ ਵਿਰੁੱਧ ਲੜਾਈ ਲੜਦਿਆਂ ਜਾਨ ਗੁਆਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਤੇ ਉਨ੍ਹਾਂ ਦਾ ਪਰਿਵਾਰ ਅਨੋਖੇ ਢੰਗ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਕਲਾਕਾਰ ਤੇ ਉਨ੍ਹਾਂ ਦਾ ਪਰਿਵਾਰ ਪਰਵਿੰਦਰ ਸਿੰਘ ਝੋਟਾ ਦੇ ਦੋ ਬੁੱਤ ਤਿਆਰ ਕਰ ਰਹੇ ਹਨ। ਇਨ੍ਹਾਂ ‘ਚੋਂ ਇੱਕ 7 ਫੁੱਟ 3 ਇੰਚ ਉੱਚਾ ਮੈਟਲ (ਧਾਤ) ਦਾ ਬੁੱਤ ਹੋਵੇਗਾ, ਜਦਕਿ ਦੂਜਾ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਤਿਆਰ ਕੀਤਾ ਜਾ ਰਿਹਾ ਹੈ।ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ 7 ਫੁੱਟ 3 ਇੰਚ ਉੱਚਾ ਮੈਟਲ ਦਾ ਬੁੱਤ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਭੇਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਢਾਈ ਫੁੱਟ ਉੱਚਾ ਫਾਈਬਰ ਦਾ ਬੁੱਤ ਉਹ ਆਪਣੇ ਪਰਿਵਾਰ ਦੀ ਨਿੱਜੀ ਕਲੈਕਸ਼ਨ ‘ਚ ਸਥਾਪਤ ਕਰਨਗੇ।
ਝੋਟੇ ਦੀ ਯਾਦ ’ਚ ਕਲਾਕਾਰ ਨੇ ਬਣਾਇਆ 7 ਫੁੱਟ 3 ਇੰਚ ਦਾ ਬੁੱਤ
- Post author:businesSsKhas
- Post published:October 22, 2026
- Post category:ਪੰਜਾਬ
