ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਅਵਾਮੀ ਲੀਗ ਦੀ ਮੁਖੀ ਸ਼ੇਖ ਹਸੀਨਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਗ੍ਰਿਫ਼ਤਾਰੀ, ਤਸ਼ੱਦਦ ਜਾਂ ਮੌਤ ਦੇ ਖ਼ਤਰੇ ਦੇ ਬਾਵਜੂਦ ਉਹ ਦਸੰਬਰ ‘ਚ ਬੰਗਲਾਦੇਸ਼ ਜ਼ਰੂਰ ਪਰਤਣਗੇ। ਅਗਸਤ 2024 ‘ਚ ਆਪਣੀ ਸਰਕਾਰ ਡਿੱਗਣ ਤੋਂ ਬਾਅਦ ਹਸੀਨਾ ਬੰਗਲਾਦੇਸ਼ ਛੱਡ ਕੇ ਚਲੀ ਗਈ ਸੀ ਤੇ ਇਸ ਸਮੇਂ ਭਾਰਤ ‘ਚ ਰਹਿ ਰਹੀ ਹੈ। ਬੰਗਲਾਦੇਸ਼ ਲਗਾਤਾਰ ਭਾਰਤ ਤੋਂ ਉਨ੍ਹਾਂ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ।
ਸੋਮਵਾਰ ਨੂੰ ਵਾਸ਼ਿੰਗਟਨ ਡੀ.ਸੀ. ‘ਚ ਸੈਂਟਰ ਫਾਰ ਯੂਐੱਸ-ਬੰਗਲਾਦੇਸ਼ ਰਿਲੇਸ਼ਨਜ਼ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ‘ਚ ਵਰਚੁਅਲੀ ਸ਼ਾਮਲ ਹੋਈ ਸ਼ੇਖ ਹਸੀਨਾ ਨੇ ਕਿਹਾ, ਮੈਂ ਦਸੰਬਰ ‘ਚ ਬੰਗਲਾਦੇਸ਼ ਵਾਪਸ ਜਾਵਾਂਗੀ। ਉਨ੍ਹਾਂ ਕਿਹਾ ਕਿ ਭਾਵੇਂ ਮੌਜੂਦਾ ਤਾਰਿਕ ਰਹਿਮਾਨ ਦੀ ਸਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ, ਮਾਰ ਦੇਵੇ ਜਾਂ ਤਸ਼ੱਦਦ ਕਰੇ, ਪਰ ਉਹ ਦਸੰਬਰ ‘ਚ ਬੰਗਲਾਦੇਸ਼ ਜ਼ਰੂਰ ਪਰਤਣਗੇ।
