Business Khas

Latest news
ਅਮਰੀਕਾ ਦੀਆਂ ਮਿਡਟਰਮ ਚੋਣਾਂ ‘ਚ ਟਰੰਪ ਨੇ ਮੰਨੀ ਹਾਰ ਮਨਪ੍ਰੀਤ ਬਾਦਲ ਦੀ ਧੀ ਰੀਆ ਦਾ ਹੋਇਆ ਵਿਆਹ, PM ਮੋਦੀ ਸਮੇਤ ਕਈ ਦਿੱਗਜ ਆਗੂ ਪਹੁੰਚੇ '6.7 करोड़ देकर भी दुनिया देख रही मेरा बाथरूम', गुरुग्राम में फ्लैट लेकर फंसा परिवार ਮਿਡਟਰਮ ਇਲੈਕਸ਼ਨ ‘ਚ ਰਿਪਲਿਕਨ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਲੱਗੇ ਪੋਸਟਰ पूर्व केंद्रीय मंत्री सोम प्रकाश और हरजीत सिंह संधू के नेतृत्व में पार्टी में जताया विश्वास ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੇ ਵਿਭਾਗਾਂ ਵਿੱਚ ਗੇਟ ਰੈਲੀਆਂ ਡਿਪਟੀ ਕਮਿਸ਼ਨਰ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ਾਨਦਾਰ ਸਫ਼ਲਤਾ ਲਈ ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ ਬੈਂਕਾਂ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਬਾਰੇ ਕੀਤੀ ਚਰਚਾ ਡਰੱਗ ਹਾਟਸਪਾਟ ਖੇਤਰਾਂ ’ਚ ਲਗਾਏ ਜਾ ਰਹੇ ਰਜਿਸਟ੍ਰੇਸ਼ਨ-ਕਮ-ਕਰੀਅਰ ਕਾਊਂਸਲਿੰਗ ਕੈਂਪ ਅਮਰੀਕਾ 'ਚ ਨਗਰ ਕੀਰਤਨ ਦੌਰਾਨ ਭਿੜੀਆਂ ਦੋ ਧਿਰਾਂ, ਚਾਕੂ ਤੇ ਗੋਲੀਬਾਰੀ 'ਚ ਦੋ ਵਿਅਕਤੀ ਜ਼ਖ਼ਮੀ
You are currently viewing ਮਨਪ੍ਰੀਤ ਬਾਦਲ ਦੀ ਧੀ ਰੀਆ ਦਾ ਹੋਇਆ ਵਿਆਹ, PM ਮੋਦੀ ਸਮੇਤ ਕਈ ਦਿੱਗਜ ਆਗੂ ਪਹੁੰਚੇ

ਮਨਪ੍ਰੀਤ ਬਾਦਲ ਦੀ ਧੀ ਰੀਆ ਦਾ ਹੋਇਆ ਵਿਆਹ, PM ਮੋਦੀ ਸਮੇਤ ਕਈ ਦਿੱਗਜ ਆਗੂ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਖੁਸ਼ਹਾਲ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਵਿਆਹ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਕਈ ਆਗੂਆਂ ਨੇ ਵੀ ਨਵ-ਵਿਆਹੇ ਜੋੜੇ ਨੂੰ ਵਧਾਈਆਂ ਦਿੱਤੀਆਂ।ਇਹ ਸਮਾਗਮ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੇ ਲੁਟੀਅਨਜ਼ ਦਿੱਲੀ ਸਥਿਤ ਨਿੱਜੀ ਰਿਹਾਇਸ਼ ‘ਤੇ ਕਰਵਾਇਆ ਗਿਆ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋਇਆ।ਮਨਪ੍ਰੀਤ ਬਾਦਲ ਨੇ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਧੀ ਦੇ ਵਿਆਹ ਦਾ ਨਿੱਜੀ ਸੱਦਾ ਦਿੱਤਾ ਸੀ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀਨੂ ਬਾਦਲ, ਪੁੱਤਰ ਅਤੇ ਧੀ ਰੀਆ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ।