Business Khas

Latest news
WhatsApp ਆਪਣੇ ਯੂਜ਼ਰਜ਼ ਲਈ ਇੱਕ ਨਵਾਂ ਕੈਮਰਾ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਰਾਜਿੰਦਰ ਕੌਰ ਭੱਠਲ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਪਵਨ ਗੁਪਤਾ ਨੇ ਐਨਫੋਰਸਮੈਂਟ ਟੈਕਨੋਲੋਜੀ (ਪੰਜਾਬ) ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ; ਨਿਤਿਨ ਕੋਹਲੀ ਧੀ ਦੇ ਨਾਂ 'ਤੇ ਖਰੀਦੀ 20 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਜਿੱਤਿਆ 11 ਲੱਖ ਦਾ ਇਨਾਮ ਜਲੰਧਰ 'ਚ ਪ੍ਰਾਪਰਟੀ ਡੀਲਰ ਦੀ ਹੱਤਿਆ, ਭਰਾ ਨੇ ਸ਼ਿਵ ਸੈਨਾ ਆਗੂ ਦੇ ਪੁੱਤਰ ਖ਼ਿਲਾਫ਼ ਖੋਲ੍ਹਿਆ ਮੋਰਚਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਖਾਰਜ, ਦਿੱਲੀ ਹਾਈਕੋਰਟ ਨੇ ਕਿਉਂ ਨਹੀਂ ਕੀਤੀ ਸੁਣਵਾਈ? ਪੰਜਾਬ ਸਰਕਾਰ ਨੇ ਗੰਨੇ ਦੇ ਭਾਅ 'ਚ 15 ਰੁਪਏ ਕੀਤੇ ਵਾਧਾ 7 ਨਵੰਬਰ ਨੂੰ ਪੰਜਾਬ ਭਰ ਵਿੱਚ ਰਾਤ 8 ਵਜੇ ਵੱਜਣਗੇ ਸਾਇਰਨ सोने और चांदी की कीमतों में फिर तेजी ਮੇਅਰ ਵਿਨੀਤ ਧੀਰ ਨੇ ਜਲੰਧਰ ਨਾਰਥ ਵਿੱਚ ਵਿਕਾਸ ਕਾਰਜਾਂ ਨੂੰ ਦਿੱਤੀ ਰਫ਼ਤਾਰ
You are currently viewing ਧੀ ਦੇ ਨਾਂ ‘ਤੇ ਖਰੀਦੀ 20 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਜਿੱਤਿਆ 11 ਲੱਖ ਦਾ ਇਨਾਮ

ਧੀ ਦੇ ਨਾਂ ‘ਤੇ ਖਰੀਦੀ 20 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਜਿੱਤਿਆ 11 ਲੱਖ ਦਾ ਇਨਾਮ

ਕਹਿੰਦੇ ਹਨ ਕਿ ਕਿਸਮਤ ਕਦੋਂ ਬਦਲ ਜਾਵੇ, ਕਿਸੇ ਨੂੰ ਪਤਾ ਨਹੀਂ ਹੁੰਦਾ ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਗਗਨਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਿਹਨਤਕਸ਼ ਮਜ਼ਦੂਰ ਦੀ ਕਿਸਮਤ ਉਸ ਸਮੇਂ ਚਮਕ ਗਈ, ਜਦੋਂ ਉਸ ਵੱਲੋਂ ਮਹਿਜ਼ 20 ਰੁਪਏ ਵਿੱਚ ਖਰੀਦੀ ਗਈ ਲਾਟਰੀ ਟਿਕਟ ਨੇ 11 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ। ਖ਼ਾਸ ਗੱਲ ਇਹ ਹੈ ਕਿ ਬਲਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਆਪਣੀ ਤਿੰਨ ਸਾਲ ਦੀ ਧੀ ਜਸਲੀਨ ਕੌਰ ਦੇ ਨਾਂ ‘ਤੇ ਲਾਟਰੀ ਦੀਆਂ ਟਿਕਟਾਂ ਖਰੀਦਦਾ ਆ ਰਿਹਾ ਸੀ। ਇਸ ਵਾਰ ਗੁਰਪੁਰਬ ਮੌਕੇ ਖਰੀਦੀ ਟਿਕਟ ਨੇ ਉਸ ਦੀਆਂ ਉਮੀਦਾਂ ਨੂੰ ਖੁਸ਼ੀਆਂ ਵਿੱਚ ਬਦਲ ਦਿੱਤਾ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਰੋਜ਼ਾਨਾ 500 ਤੋਂ 600 ਰੁਪਏ ਦਿਹਾੜੀ ਕਮਾਉਂਦਾ ਹੈ। ਲਾਟਰੀ ਜਿੱਤਣ ਦੀ ਖ਼ਬਰ ਉਸ ਸਮੇਂ ਮਿਲੀ, ਜਦੋਂ ਉਹ ਆਪਣੇ ਚਾਚੇ ਦੇ ਪੁੱਤਰ ਦੇ ਵਿਆਹ ਸਮਾਗਮ ਵਿੱਚ ਰੁੱਝਿਆ ਹੋਇਆ ਸੀ।  ਫੋਨ ‘ਤੇ ਮਿਲੀ ਜਾਣਕਾਰੀ ਤੋਂ ਬਾਅਦ ਜਦੋਂ ਉਸ ਨੇ ਘਰ ਪਹੁੰਚ ਕੇ ਟਿਕਟ ਨੰਬਰ ਦੀ ਜਾਂਚ ਕੀਤੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਲਵਿੰਦਰ ਸਿੰਘ ਨੇ ਕਿਹਾ ਕਿ ਉਹ 11 ਲੱਖ ਰੁਪਏ ਦੀ ਸਾਰੀ ਇਨਾਮੀ ਰਾਸ਼ੀ ਆਪਣੀ ਧੀ ਜਸਲੀਨ ਕੌਰ ਨੂੰ ਸੌਂਪੇਗਾ। ਉਸ ਦੀ ਮਾਤਾ ਜੀਤੋ ਬਾਈ ਨੇ ਦੱਸਿਆ ਕਿ ਲਾਟਰੀ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚਣ ਲੱਗੇ।

ਇਸ ਤੋਂ ਬਾਅਦ ਪਰਿਵਾਰ ਗੁੰਬਰ ਲਾਟਰੀ ਏਜੰਸੀ ਵਿਖੇ ਪਹੁੰਚਿਆ, ਜਿੱਥੇ ਢੋਲ ਦੀਆਂ ਤਾਲਾਂ ‘ਤੇ ਨੱਚ ਕੇ ਖੁਸ਼ੀ ਮਨਾਈ ਗਈ।  ਇਸ ਮੌਕੇ ਬਾਜ਼ਾਰ ਵਿੱਚ ਲੱਡੂ ਵੀ ਵੰਡੇ ਗਏ। ਗੁੰਬਰ ਲਾਟਰੀ ਏਜੰਸੀ ਦੇ ਸੰਚਾਲਕ ਅਨਮੋਲ ਗੁੰਬਰ ਨੇ ਦੱਸਿਆ ਕਿ ਗੁਰਪੁਰਬ ਵਾਲੇ ਦਿਨ ਬਲਵਿੰਦਰ ਸਿੰਘ ਨੇ ਉਨ੍ਹਾਂ ਦੀ ਦੁਕਾਨ ਤੋਂ ਪੰਜਾਬ ਸਟੇਟ ਡੀਅਰ ਲਾਟਰੀ ਬੰਪਰ ਦੀ 20 ਰੁਪਏ ਵਾਲੀ ਟਿਕਟ ਨੰਬਰ E-94031 ਖਰੀਦੀ ਸੀ, ਜਿਸ ਨੇ 11 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇੱਕ ਮਜ਼ਦੂਰ ਪਰਿਵਾਰ ਲਈ ਇਹ ਜਿੱਤ ਸਿਰਫ਼ 11 ਲੱਖ ਰੁਪਏ ਦਾ ਇਨਾਮ ਹੀ ਨਹੀਂ, ਸਗੋਂ ਧੀ ਦੇ ਭਵਿੱਖ ਲਈ ਖੁਸ਼ੀਆਂ ਭਰੀ ਨਵੀਂ ਉਮੀਦ ਵੀ ਬਣ ਗਈ ਹੈ।