ਜਲੰਧਰ, ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ (DJJS) ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਬੱਚਿਆਂ ਦੀ ਮੁਫ਼ਤ ਅਤੇ ਮਿਆਰੀ ਸਿੱਖਿਆ ਨੂੰ ਸਮਰਪਿਤ ਸਮਾਜਿਕ ਪ੍ਰੋਜੈਕਟ ‘ਮੰਥਨ’ ਦੇ ਸਹਿਯੋਗ ਲਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਰਵਾਈ ਜਾ ਰਹੀ ਵਿਸ਼ਾਲ ‘ਸ੍ਰੀ ਰਾਮ ਕਥਾਮ੍ਰਿਤ’ ਦਾ ਆਯੋਜਨ ਬਹੁਤ ਹੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਜਾਰੀ ਹੈ। ਪਾਵਨ ਕਥਾ ਦੌਰਾਨ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਅਤੇ ਵਿਸ਼ਵ ਪ੍ਰਸਿੱਧ ਕਥਾ ਵਿਆਸ ਸਾਧਵੀ ਸੁਸ਼੍ਰੀ ਸ਼੍ਰੇਯਾ ਭਾਰਤੀ ਜੀ ਨੇ ‘ਸ੍ਰੀ ਰਾਮ ਵਣ ਗਮਨ ਅਤੇ ਕੇਵਟ ਦੀ ਭਗਤੀ’, ‘ਡਿਪ੍ਰੈਸ਼ਨ ਤੋਂ ਕਿਵੇਂ ਪਾਈਏ ਮੁਕਤੀ’ ਅਤੇ ‘ਜੇਕਰ ਅੱਜ ਰਾਮ ਜਨਮ ਲੈਣ, ਤਾਂ ਉਨ੍ਹਾਂ ਨੂੰ ਕਿਵੇਂ ਪਛਾਣੋਗੇ’ ਵਰਗੇ ਬੇਹੱਦ ਪ੍ਰਸੰਗਿਕ ਅਤੇ ਸੰਵੇਦਨਸ਼ੀਲ ਵਿਸ਼ਿਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਜਲੰਧਰ ਦੇ ਮੇਅਰ ਵਿਨੀਤ ਧੀਰ, ਸ਼ਵੇਤਾ ਧੀਰ, ਦੀਪਕ ਬਾਲੀ, ਬਲਵੀਰ ਸਿੰਘ ਭੱਟੀ, ਏ.ਆਈ.ਜੀ. ਨਵਜੋਤ ਮਾਹਲ, ਦਿਨੇਸ਼ ਕਤਿਆਲ, ਅਜੈ ਕਾਲ, ਵਰਿੰਦਰ ਮਲਿਕ, ਡਾ. ਯਸ਼ਪਾਲ ਵਾਸਨ, ਡਾ. ਲਵਲੀ ਨਈਅਰ, ਸਰਦਾਰ ਇਕਬਾਲ ਸਿੰਘ ਢੀਂਡਸਾ, ਆਰ.ਐੱਸ.ਐੱਸ. ਤੋਂ ਵਿਜੇ ਗੁਲਾਟੀ, ਨਰਿੰਦਰ, ਸੁਨੀਲ ਸਹਿਗਲ, ਰਾਘਵ ਸਹਿਗਲ, ਕੰਕੇਸ਼ ਗੁਪਤਾ, ਰਜਿੰਦਰ ਬੇਰੀ, ਰਾਜਿੰਦਰ ਸਿੰਘ, ਕੌਂਸਲਰ ਦਵਿੰਦਰ ਰੋਨੀ, ਕੌਂਸਲਰ ਰਾਜਿੰਦਰ ਸਿੰਘ ਰਾਜਾ, ਗੁਲਾਟੀ, ਜਸਵੀਰ ਸਿੰਘ ਆਦਿ ਹਾਜ਼ਰ ਸਨ।
