Business Khas

ਭਾਰਗੋ ਕੈਂਪ ’ਚ ਸਤਿਗੁਰੂ ਕਬੀਰ ਸੈਨਾ ਪੰਜਾਬ ਵੱਲੋਂ ਚੌਥਾ ਸਤਿਗੁਰੂ ਕਬੀਰ ਸਾਹਿਬ ਦਾ ਸਮਾਗਮ ਕਰਵਾਇਆ

ਜਲੰਧਰ, (ਅਸ਼ੋਕ ਭਗਤ)-ਭਾਰਗੋ ਕੈਂਪ ਵਿਚ ਸਤਿਗੁਰੂ ਕਬੀਰ ਮੁੱਖ ਮੰਦਰ ’ਚ ਸਤਿਗੁਰੂ ਕਬੀਰ ਸੈਨਾ ਪੰਜਾਬ ਵੱਲੋਂ ਚੌਥਾ ਸਤਿਗੁਰੂ ਕਬੀਰ ਸਾਹਿਬ ਜੀ ਦਾ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਰੁਹਾਨੀ ਕੀਰਤਨ ਕੀਤਾ ਗਿਆ। ਇਸ ਮੌਕੇ ’ਤੇ ਸ੍ਰੀ ਜਗਦੀਸ਼ ਦਾਸ (ਮਹੰਤ) ਸਤਿਗੁਰੂ ਕਬੀਰ ਪੰਥ ਪੰਜਾਬ, ਅਨਹਦ ਬਾਣੀ ਕੀਰਤਨ ਜਥਾ, ਮਾਸਟਰ ਤੇਜਿੰਦਰ ਪਾਲ ਸਿੰਘ ਮੁਖ ਪ੍ਰਚਾਰਕ, ਸ੍ਰੀ ਓਮ ਪ੍ਰਕਾਸ਼ ਭਗਤ, ਕੌਂਸਲਰ ਪ੍ਰਭ ਦਿਆਲ ਭਗਤ, ਕੀਮਤੀ ਭਗਤ, ਪ੍ਰਵੇਸ਼ ਟਾਂਗਰੀ, ਰਜਨੀਸ਼ ਚਾਚਾ ਆਦਿ ਸੱਜਣ ਪੁੱਜੇ।