Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਗੜ੍ਹਾ ਪ੍ਰਾਇਮਰੀ ਸਿਹਤ ਕੇਂਦਰ ਨੂੰ ਤੋੜ ਕੇ ਮੁਹੱਲਾ ਕਲੀਨਿਕ ’ਚ ਤਬਦੀਲ ਕਰਨ ਸਬੰਧੀ ਕੀਤਾ ਰੋਸ਼ ਪ੍ਰਦਰਸ਼ਨ


ਜਲੰਧਰ, (ਸੰਜੇ ਸ਼ਰਮਾ)-ਗੜ੍ਹਾ ਵਿਖੇ ਇਲਾਕਾ ਕੌਂਸਲਰ ਅਤੇ ਸਮੂਹ ਗੜ੍ਹਾ ਨਿਵਾਸੀਆਂ ਵੱਲੋਂ ਅੱਜ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਨੂੰ ਤੋੜ ਕੇ ਮੁਹੱਲਾ ਕਲੀਨਿਕ ’ਚ ਤਬਦੀਲ ਕਰਨ ਸਬੰਧੀ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਮੌਕੇ ’ਤੇ ਚੰਦਨ ਗਰੇਵਾਲ ਨੇ ਕਿਹਾ ਕਿ ਜਿਹੜੀ ਇਮਾਰਤ ਚੰਗੀ ਬਣੀ ਹੋਈ ਹੈ ਉਸ ਨੂੰ ਸਰਕਾਰ ਦੂਸਰੀ ਵਾਰ ਤੋੜ ਕੇ ਕਿਉ ਬਣਾਉਣਾ ਚਾਹੁੰਦੀ ਹੈ। ਜੇਕਰ ਪ੍ਰਸ਼ਾਸਨ ਨੇ ਗਰਾਂਟ ਹੀ ਲਗਾਉਣੇ ਹਨ ਤਾਂ ਉਸ ਦਾ ਇਸਤੇਮਾਲ ਲੋੜਵੰਦ ਏਰੀਏ ਹਨ ਉਥੇ ਮਹੁੱਲਾ ਕਲਿਨਿਕ ਬਣਾ ਦਿੱਤੇ ਜਾਣ। ਇਸ ਮੌਕੇ ’ਤੇ ਪ੍ਰਭ ਦਿਆਲ ਭਗਤ ਨੇ ਕਿਹਾ ਕਿ ਮੁਹੱਲਾ ਕਲੀਨਿਕ ਖੋਲ੍ਹਣ ਲਈ ਪ੍ਰਸ਼ਾਸਨ ਨੂੰ ਅਸੀਂ ਜਗ੍ਹਾ ਵੀ ਦਿਖਾ ਚੁੱਕੇ ਹਾਂ। ਜਿਸ ਦੀ ਮਰਜੀ ਚੋਣ ਕਰ ਲੈਣਗੇ ਪਰ ਚੰਗੀ ਇਮਾਰਤ ਚੰਗੇ ਡਾਕਟਰ ਇਲਾਕਾ ਵਾਸੀਆਂ ਇਨ੍ਹਾਂ ਤੋਂ ਖੁਸ਼ ਹਨ। ਡਿਸਪੈਂਸਰੀ ਜਿਹੜੀ ਬਣੀ ਹੈ ਅੱਗੇ ਹੀ ਬਹੁਤ ਸਾਰੀਆਂ ਸਹੂਲਤਾਂ ਮੌਜੂਦ ਹਨ। ਫਿਰ ਮੁਹੱਲਾ ਕਲੀਨਿਕ ਬਣਾਉਣ ਦਾ ਮਤਲਬ ਪਤਾ ਨਹੀਂ ਲੱਗ ਰਿਹਾ ਹੈ। ਜੇਕਰ ਸਰਕਾਰ ਨੇ ਗਰਾਂਟ ਮੰਜੂਰ ਕੀਤੇ ਹਨ ਤਾਂ ਉਸ ਦੀ ਵਰਤੋਂ ਕੰਨਿਆਵਾਲੀ ਇਲਾਕੇ ਵਿਚ ਸਰਕਾਰੀ ਆਯੂਰਵੈਦਕ ਕੇਂਦਰ ਹੈ। ਉਹ ਜਗ੍ਹਾ ਕਾਫੀ ਹੈ। ਉਥੇ ਖੋਲ੍ਹ ਦਿੱਤੇ ਜਾਣਗੇ ਤਾਂਕਿ ਉਥੋਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਨੂੰ ਗੜ੍ਹਾ ’ਚ ਟੀਕਾ, ਦਵਾਈਆਂ ਆਦਿ ਲੈਣ ਲਈ ਆਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਇਮਾਰਤ ਦੀ ਬਿਲਡਿੰਗ ਨੂੰ ਤਬਦੀਲ ਨਾ ਕੀਤਾ ਜਾਵੇ। ਇਸ ਮੌਕੇ ’ਤੇ ਇਕਬਾਲ ਪਾਲੀ, ਸੁਧੀਰ ਕਪੂਰ, ਸੰਨੀ ਭਗਤ, ਸ਼ਾਮ ਦਿਆਲ ਆਦਿ ਮੌਜੂਦ ਸਨ।