Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਦੋਸਤ ਤੋਂ ਬਿਨਾਂ ਬਾਰਾਤ ਲੈ ਗਿਆ ਲਾੜਾ, ਦੋਸਤ ਨੇ ਲਗਾ ਦਿੱਤਾ 50 ਲੱਖ ਦਾ ਮੁਆਵਜ਼ਾ

ਭਾਰਤ ਵਿੱਚ ਵਿਆਹ ਤੇ ਫੁੱਫੜ ਦੇ ਰੁੱਸਣ ਦਾ ਚਲਣ ਤਾਂ ਹੁਣ ਆਮ ਜਿਹੀ ਗੱਲ ਹੈ, ਪਰ ਇੱਥੇ ਮਾਮਲਾ ਥੋੜ੍ਹਾ ਉਲਟ ਹੈ। ਵਿਆਹ ਇੱਕ ਅਜਿਹਾ ਮੌਕਾ ਮੰਨਿਆ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇੱਕ ਥਾਂ ਇਕੱਠੇ ਹੁੰਦੇ ਹਨ। ਜਦੋਂ ਕਿਸੇ ਮੁੰਡੇ ਦਾ ਵਿਆਹ ਹੁੰਦਾ ਹੈ ਤਾਂ ਬਾਰਾਤ ਕੱਢਣ ਦੀ ਉਡੀਕ ਕੀਤੀ ਜਾਂਦੀ ਹੈ। ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਬਾਰਾਤ ਆਉਣ ਦੀ ਉਡੀਕ ਹੁੰਦੀ ਹੈ। ਵਿਆਹ ਦੀਆਂ ਰੌਣਕਾਂ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਹੀ ਬਣਦੀਆਂ ਹਨ।ਅਜਿਹਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋਸਤਾਂ ਨੇ ਲਾੜੇ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ।

ਹਰਿਦੁਆਰ ‘ਚ ਹੋ ਰਹੇ ਇੱਕ ਵਿਆਹ ‘ਚ ਲਾੜਾ ਆਪਣੇ ਦੋਸਤ ਤੋਂ ਬਿਨਾਂ ਹੀ ਬਾਰਾਤ ਲੈ ਕੇ ਚਲਾ ਗਿਆ ਤਾਂ ਦੋਸਤ ਨੇ ਉਸ ‘ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰ ਦਿੱਤਾ ਅਤੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਇੱਕ ਮਸ਼ਹੂਰ ਅਖਬਾਰ ਦੀ ਰਿਪੋਰਟ ਮੁਤਾਬਕ ਲਾੜੇ ਦੇ ਦੋਸਤ ਨੇ ਮੁਕੱਦਮਾ ਕਰਕੇ ਇਸ ਰਕਮ ਦੀ ਮੰਗ ਕੀਤੀ ਹੈ।ਚੰਦਰਸ਼ੇਖਰ ਨਾਮ ਦੇ ਸ਼ਖਸ ਨੇ ਉਤਰਾਖੰਡ ਦੇ ਹਰਿਦੁਆਰ ਵਿੱਚ ਰਹਿਣ ਵਾਲੇ ਰਵੀ ਨਾਮਕ ਵਿਅਕਤੀ ਦੇ ਵਿਆਹ ਵਿੱਚ ਸ਼ਾਮਿਲ ਹੋਣਾ ਸੀ। ਕਾਰਡ ‘ਚ ਦੱਸੇ ਗਏ ਸਮੇਂ ਮੁਤਾਬਕ ਚੰਦਰਸ਼ੇਖਰ ਸ਼ਾਮ ਨੂੰ 5 ਵਜੇ ਉੱਥੇ ਪਹੁੰਚ ਗਿਆ। ਪਹੁੰਚ ਕੇ ਪਤਾ ਲੱਗਾ ਕਿ ਬਾਰਾਤ ਨਿਕਲ ਚੁੱਕੀ ਸੀ। ਜਿਸ ਤੋਂ ਬਾਅਦ ਉਸਦੇ ਦੋਸਤ ਨੂੰ ਬਹੁਤ ਗੁੱਸਾ ਆਇਆ ਅਤੇ ਸਾਰੇ ਦੋਸਤ ਵਾਪਸ ਚਲੇ ਗਏ। ਪਰ ਲਾੜੇ ਦੇ ਦੋਸਤਾਂ ਨੇ ਲਾੜੇ ‘ਤੇ ਮਾਣਹਾਨੀ ਦਾ ਕੇਸ ਦਰਜ ਕਰਾ ਦਿੱਤਾ।