Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਇੰਨੋਸੈਂਟ ਹਾਰਟ ਸਕੂਲ ਗੈਰ ਜਿੰਮੇਵਾਰ

ਜਲੰਧਰ, (ਸੰਜੇ ਸ਼ਰਮਾ)-ਸ਼ਹਿਰ ’ਚ ਲਗਾਤਾਰ ਆਏ ਦਿਨ ਅਵਾਰਾ ਕੁੱਤਿਆਂ ਦੇ ਦਹਿਸ਼ਤ ਦੀ ਖਬਰ ਆਉਦੀ ਰਹਿੰਦੀ ਹੈ। ਇਸੇ ਤਰ੍ਹਾਂ ਨਾਮੀ ਸਕੂਲ ਇੰਨੋਸੈਂਟ ਹਾਰਟ ਸਕੂਲ ਦੇ ਬਾਹਰ ਅਵਾਰਾ ਕੁੱਤੇ ਅਕਸਰ ਦੇਖੇ ਜਾ ਸਕਦੇ ਹਨ। ਸਕੂਲ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਮਿਲੀ ਜਾਣਕਾਰੀ ਮੁਤਾਬਕ ਸਕੂਲ ਦੇ ਬਾਹਰ ਰੋਡ ਪੂਰੀ ਤਰ੍ਹਾਂ ਖਰਾਬ ਹੈ। ਬਜਰੀ ਰੋਡ ’ਤੇ ਬਿਖਰੀ ਹੋਈ ਨਜਰ ਆ ਰਹੀ ਹੈ। ਵਾਹਨ ਦੇ ਟਾਇਰਾਂ ਹੇਠਾਂ ਆਉਣ ਕਾਰਨ ਸਲੀਪ ਕਰਕੇ ਬਜਰੀ ਦੇ ਵੱਟੇ ਉਡਦੇ ਹਨ। ਜਿਸ ਕਾਰਨ ਇਸ ਦਾ ਸ਼ਿਕਾਰ ਕੋਈ ਵੀ ਬਣ ਸਕਦਾ ਹੈ। ਇਸ ਤਰ੍ਹਾਂ ਅਵਾਰਾ ਕੁੱਤੇ ਸਕੂਲ ਦੇ ਗੇਟ ’ਤੇ ਫਿਰਦੇ ਨਜਰ ਆਉਦੇ ਹਨ। ਸਕੂਲ ਪ੍ਰਸ਼ਾਸਨ ਸਕੂਲੀ ਬੱਚਿਆਂ ਦੇ ਪਰਿਵਾਰਾਂ ਤੋਂ ਮੋਟੀ ਰਕਮ ਵਸੂਲ ਕਰਦੇ ਹਨ ਪਰ ਇਨ੍ਹਾਂ ਵੱਲ ਧਿਆਨ ਹੀ ਨਹੀਂ ਦੇ ਰਹੇ ਹਨ।
ਕੀ ਕਹਿੰਦੇ ਹਨ ਸਕੂਲ ਦੇ ਪ੍ਰਸ਼ਾਸਨ
ਜਦੋਂ ਇਸ ਬਾਰੇ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਜਿੰਮੇਵਾਰੀ ਸਿਰਫ ਸਕੂਲ ਦੇ ਗੇਟ ਅੰਦਰ ਤੱਕ ਹੈ। ਬਾਕੀ ਗੇਟ ਤੋਂ ਬਾਹਰ ਜੋ ਮਰਜੀ ਹੋਵੇ ਕਿਸੇ ਤਰ੍ਹਾਂ ਦੀ ਸਕੂਲ ਦੀ ਕੋਈ ਜਿੰਮੇਵਾਰੀ ਨਹੀਂ। ਇਸ ਤਰ੍ਹਾਂ ਸਕੂਲ ਦੇ ਮੈਂਬਰ ਨੇ ਸਵਾਲਾਂ ਦੇ ਜਵਾਬ ਦੇ ਦਿੱਤੇ। ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਸਕੂਲ ਪ੍ਰਤੀ ਕੀ ਕਾਰਵਾਈ ਕਰਦੀ ਹੈ।