Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਨੋਵਾਂ ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਸੰਪੰਨਮਾਡਲ ਹਾਊਸ ਦੀ ਦੁਸਹਿਰਾ ਗਰਾਊਂਡ ਵਿਚ ਹੋਇਆ ਸੱਭਿਆਚਾਰਕ ਮੇਲਾ

ਜਲੰਧਰ, (ਸੰਜੇ ਸ਼ਰਮਾ)- ਜੈ ਪੰਜਾਬ ਜੈ ਪੰਜਾਬੀਅਤ ਦੇ ਨਾਅਰੇ ਨਾਲ ਮਾਡਲ ਹਾਊਸ ਦੀ ਦੁਸਹਿਰਾ ਗਰਾਊਂਡ ਵਿਚ ਨੋਵਾਂ ਹਰਬੰਸ ਅਰੋੜਾ ਯਾਦਗਾਰੀ ਸਭਿਆਚਾਰਕ ਮੇਲਾ ਬੜੀ ਧੂਮ ਧਾਮ ਨਾਲ ਸਮਾਪਤ ਹੋਇਆ। ਸਮੂਹ ਹਾਜਰੀਨ ਵਲੋਂ ਹਰਬੰਸ ਅਰੋੜਾ ਨੂੰ ਸ਼ਰਧਾਜਲੀ ਦੇਣ ਉਪਰੰਤ ਗਾਇਕ ਸਤਨਾਮ ਅਰੋੜਾ ਨੇ ਸਰਸਵਤੀ ਵੰਦਣਾ ਨਾਲ ਸ਼ੁਰੂਆਤ ਕੀਤੀ। ਮੇਲੇ ਦਾ ਉਦਘਾਟਨ ਗਗਨ ਮਾਂ (ਦਿੱਲੀ ਵਾਲੇ) ਅਤੇ ਮਧੂ ਸਾਂਈ ਨੇ ਕੀਤਾ। ਇਸ ਮੌਕੇ ਸਾਂਈ ਮਧੂ ਨੇ ਆਖਿਆ ਕਿ ਪੰਜਾਬ ਵਿਚ ਹੋ ਰਹੇ ਸਭਿਆਚਾਰਕ ਮੇਲਿਆਂ ਸਦਕਾਂ ਦੀ ਅੱਜ ਪੰਜਾਬ ਦਾ ਮਾਹੌਲ ਬਹੁਤ ਖੁਸ਼ੀਆਂ ਭਰਿਆ ਹੈ ਅਤੇ ਇਥੋ ਦੇ ਲੋਕ ਬਹੁਤ ਮਿਲਾਪੜੇ ਹਨ। ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਨੇ ‘ਮਾਂ ਬੋਲੀ ਪੰਜਾਬੀ ਦੇ ਗੀਤ’ ਗਾਂ ਕੇ ਨੌਜਵਾਨਾਂ ਵਿਚ ਪੰਜਾਬੀ ਬੋਲੀ ਦਾ ਸੰਦੇਸ਼ ਦਿੱਤਾ। ਉੱਘੇ ਕਲਾਕਾਰ ਮਦਨ ਮੱਦੀ ਨੇ ਜਦੋਂ ਆਪਣੇ ਗਾਇਕੀ ਦੇ ਜੋਹਰ ਦਿਖਾਉਣੇ ਸ਼ੁਰੂ ਕੀਤੇ ਤਾਂ ਸਾਰੇ ਦਰਸ਼ਕ ਕੀਲ ਕੇ ਰੱਖ ਦਿੱਤੇ। ਭੰਡਾਲ ਵਿਚ ਹਰ ਪਾਸੇ ਤਾੜੀਆਂ ਦੀ ਗੜਗੜਾਹਟ ਅਤੇ ਮਾਂ ਬੋਲੀ ਪੰਜਾਬੀ ਦੀ ਜੈ ਜੈ ਕਾਰ ਹੋਣ ਲੱਗੀ। ਅਨੀਸ਼ਾ ਵਾਲੀਆ, ਹਰਮਨ ਸਾਹ, ਮਾਸ਼ਟਰ ਰੈਂਕੋ ਨੇ ਵੀ ਗੀਤਾਂ ਨਾਲ ਪੰਜਾਬੀ ਸਭਿਆਚਾਰ ਦੀ ਆਵਾਜ਼ ਨੂੰ ਬੁਲੰਦ ਕੀਤਾ। ਉੱਘੀ ਸਟੇਜ਼ ਸਕੱਤਰ ਆਸ਼ੂ ਚੋਪੜਾ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਕਮੇਡੀ ਕਲਾਕਾਰ ਭੋਟੂ ਸ਼ਾਹ ਅਤੇ ਦੀਪਕ ਤੀਲੀ ਨੇ ਹਾਸਿਆਂ ਨਾਲ ਸਾਰਿਆਂ ਨੂੰ ਲੋਟ-ਪੋਟ ਕਰੀ ਰੱਖਿਆ। ਨੀਟੂ ਸ਼ਟਰਾਂ ਵਾਲੇ ਨੇ ਆਪਣੇ ਅਨੋਖੇ ਅੰਦਾਜ਼ ਵਿਚ ਆਪਣੀ ਕਮੇਡੀ ਰਾਹੀਂ ਲੋਕੀ ਢੱਡੀ ਪੀੜਾਂ ਪਾਈਆਂ। ਚੇਅਰਮੈਨ ਰਜਨੀਸ਼ ਕੁਮਾਰ ਨੇ ਹਾਜ਼ਰਜਨਾਂ ਨੂੰ ਸਵ ਹਰਬੰਸ ਅਰੋੜਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਦਿਆ ਦੱਸਿਆ ਕਿ ਸ਼੍ਰੀ ਅਰੋੜਾ ਨੇ ਸਾਰੀ ਉਮਰ ਆਪਣੀ ਸਾਫ਼ ਸੁਥਰੀ ਗਾਇਕੀ ਦੌਰਾਨ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਗਾਇਕੀ ਰਾਹੀਂ ਦੂਰ ਕਰਨ ਦਾ ਯਤਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਆਪ ਨੇਤਰੀ ਸ਼ੋਭਾ ਭਗਤ, ਬਲਰਾਜ ਸਿੰਘ, ਪ੍ਰਧਾਨ ਸਤਨਾਮ ਅਰੋੜਾ, ਚੇਅਰਮੈਨ ਰਜਨੀਸ਼ ਕੁਮਾਰ, ਸਕੱਤਰ ਪਰਮਿੰਦਰ ਅਰੋੜਾ, ਅਮਰੀਕ ਸਿੰਘ ਮੀਕਾ, ਕੁਲਵਿੰਦਰ ਸਿੰਘ ਹੀਰਾ, ਸੁਰਿੰਦਰ ਛਿੰਦਾ, ਅਵਤਾਰ ਵਿਰਦੀ, ਧੀਰਜ ਸਹਿਗਲ, ਸ਼ਿਵਮ ਕਾਲੀਆ, ਕਾਰਤਿਕ, ਹਰਜੀਵਨ ਗੋਗਨਾ, ਸੁਰਿੰਦਰ ਸਿੰਘ ਯੂ ਐਸ ਏ, ਨਰਿੰਦਰ ਭੋਲਾ, ਗੁਰਪ੍ਰੀਤ ਚਾਵਲਾ, ਪ੍ਰੀਤਮ ਸਿੰਘ ਮਨੀ, ਵਿਕਾਸ ਕੁਮਾਰ ਆਦਿ ਹਾਜਰ ਸਨ। ਫੋਟੋ ਕੈਪਸ਼ਨ : ਸਭਿਆਚਾਰਕ ਸ਼ਾਮ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਗਗਨ ਮਾਂ (ਦਿੱਲੀ ਵਾਲੇ), ਸਾਂਈ ਮਧੂ, ਚੇਅਰਮੈਨ ਰਜਨੀਸ਼ ਕੁਮਾਰ, ਪ੍ਰਧਾਨ ਸਤਨਾਮ ਅਰੋੜਾ ਸਕੱਤਰ ਪਰਮਿੰਦਰ ਅਰੋੜਾ ਤੇ ਕਮੇਟੀ ਮੈਂਬਰ ਆਦਿ। ਗਾਇਕੀ ਰਾਹੀ ਲੋਕਾਂ ਦਾ ਮਨੋਰੰਜਨ ਕਰਦੇ ਕਲਾਕਾਰ ।