Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਕੇ.ਐੱਮ.ਵੀ. ਦੇ ਅਧਿਆਪਕਾਂ ਦੁਆਰਾ ਵਾਟਰ ਸਟੈਗਨੇਟ ਇਜੈਕਟਰ ‘ਤੇ ਪੇਟੈਂਟ ਪ੍ਰਕਾਸ਼ਿਤ

ਜਲੰਧਰ,(ਸੰਜੇ ਸ਼ਰਮਾ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਫਿਜ਼ਿਕਸ ਦੇ ਦੋ ਅਧਿਆਪਕਾਂ ਡਾ. ਨੀਤੂ ਵਰਮਾ ਅਤੇ ਡਾ. ਸੁਰਭੀ ਸ਼ਰਮਾ ਨੇ ਸਟੈਗਨੇਟ ਵਾਟਰ ਈਜੇਕਟਰ ਨੂੰ ਸਵੈਚਲਿਤ ਤੌਰ ‘ਤੇ ਚਲਾਉਣ ਲਈ ਸਿਸਟਮ ਅਤੇ ਵਿਧੀ ‘ਤੇ ਇੱਕ ਪੇਟੈਂਟ ਪ੍ਰਕਾਸ਼ਿਤ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਬਰਸਾਤ ਦੇ ਮੌਸਮ ਦੌਰਾਨ ਸੜਕਾਂ ‘ਤੇ ਖੜ੍ਹੇ ਪਾਣੀ ਨਾਲ ਫੈਲਦੀਆਂ ਬਿਮਾਰੀਆਂ ਅਤੇ ਅਕਸਰ ਦੁਰਘਟਨਾਵਾਂ ਦਾ ਕਾਰਨ ਬਣਦੇ ਪਾਣੀ ਦੀ ਸਮੱਸਿਆ ਦੇ ਇਸ ਵਿਲੱਖਣ ਅਤੇ ਵਿਹਾਰਕ ਹੱਲ ਨੂੰ ਸਾਹਮਣੇ ਲੈ ਕੇ ਆਉਣ ਤੇ ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਦੋਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਲਾ ਦੇ ਫਿਜ਼ਿਕਸ ਵਿਭਾਗ ਦੁਆਰਾ ਇੱਕ ਆਟੋਮੈਟਿਕ ਸੈਂਸਰ ਸਿਸਟਮ ਵਿਕਸਿਤ ਕੀਤਾ ਹੈ ਜੋ ਕਿ ਪਾਣੀ ਦੇ ਰੁਕੇ ਹੋਏ ਪੱਧਰ ਦੇ ਆਧਾਰ ‘ਤੇ ਤਿੰਨ ਵੱਖ-ਵੱਖ ਮੋਡਾਂ ‘ਤੇ ਕੰਮ ਕਰੇਗਾ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਆਟੋਮੈਟਿਕ ਸੈਂਸਰ ਸਿਸਟਮ ਅਤੇ ਤਿੰਨ ਵੱਖ-ਵੱਖ ਉਪਕਰਨਾਂ ਨੂੰ ਵਿਕਸਤ ਕੀਤਾ ਹੈ ਜੋ ਵੱਖ-ਵੱਖ ਪਾਣੀ ਦੇ ਪੱਧਰਾਂ ‘ਤੇ ਕੰਮ ਕਰਨਾ ਸ਼ੁਰੂ ਕਰਨਗੇ। ਸੈਂਸਰ ਆਧਾਰਿਤ ਸੂਚਕ ਡਰਾਇਵਰਾਂ ਨੂੰ ਰੁਕੇ ਹੋਏ ਪਾਣੀ ਦੀ ਡੂੰਘਾਈ ਬਾਰੇ ਚੇਤਾਵਨੀ ਦਿੰਦੇ ਹਨ ਜੋ ਅੱਗੇ ਹਾਦਸਿਆਂ ਤੋਂ ਬਚ ਸਕਦਾ ਹੈ। ਵਾਟਰ ਸਟੈਗਨੇਟਿਡ ਇਜੈਕਟਰ ਪ੍ਰੋਜੈਕਟ ਨਾ ਸਿਰਫ਼ ਪਾਣੀ ਨੂੰ ਕੱਢਦਾ ਹੈ ਸਗੋਂ ਅੱਗੇ ਵਰਤੋਂ ਲਈ ਪਾਣੀ ਨੂੰ ਸਟੋਰ ਵੀ ਕਰਦਾ ਹੈ। ਇਹ ਘੱਟ ਉਚਾਈ ‘ਤੇ ਵੀ ਪਾਣੀ ਨੂੰ ਬਾਹਰ ਕੱਢਣ ਵਿੱਚ ਮਦਦ ਕਰ ਸਕਦਾ ਹੈ। ਇਹ ਆਟੋਮੈਟਿਕ ਹੈ ਇਸ ਲਈ ਸੜਕਾਂ ਤੋਂ ਪਾਣੀ ਨੂੰ ਸਾਫ਼ ਕਰਨ ਲਈ ਉੱਚ ਮੈਨਪਾਵਰ ਲਗਾਉਣ ਦੀ ਕੋਈ ਲੋੜ ਨਹੀਂ ਹੈ। ਇਸ ਵਿਸ਼ੇਸ਼ ਪ੍ਰਾਪਤੀ ਦੇ ਲਈ ਉਹਨਾ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਰੁਕੇ ਪਾਣੀ ਨੂੰ ਬਾਹਰ ਕੱਢਣ ਲਈ ਇੱਕ ਪ੍ਰਭਾਵੀ ਉਪਾਅ ਹੈ ਅਤੇ ਇਹ ਸੰਸਥਾ, ਸ਼ਹਿਰਾਂ ਅਤੇ ਅੰਤਰ-ਸ਼ਹਿਰਾਂ ਪੱਧਰ ‘ਤੇ ਵਪਾਰਕ ਤੌਰ ‘ਤੇ ਸਹਾਇਕ ਸਾਬਿਤ ਹੋਵੇਗਾ।